ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲ਼ਿਖ ਮਲਣ ਵਾਲੇ ਮਾਮਲੇ ਤੇ ਸਿਆਸਤ ਭੱਖਦੀ ਹੋਈ ਨਜਰ ਆ ਰਹੀ ਹੈ। ਦੱਸ ਦਈਏ ਕਿ ਜਿੱਥੇ ਇਕ ਪਾਸੇ ਅਕਾਲੀਆਂ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲਾ ਕੀਤਾ ਤੇ ਉਹਨਾਂ ਦੇ ਹੱਖ ਨੂੰ ਲਾਲ ਕੀਤਾ
ਉੱਥੇ ਹੀ ਦੂਜੇ ਪਾਸੇ ਕਾਂਗਰਸੀਆਂ ਨੇ ਬੁੱਤ ਨੂੰ ਦੁੱਧ ਨਾਲ ਧੋਇਆ। ਪਰ ਇਸਦੇ ਨਾਲ ਹੀ ਕਾਂਗਰਸੀ ਨੇਤਾ ਨੇ ਰੋਸ ਦੇ ਚੱਲਦੇ ਦਸਤਾਰ ਦੀ ਬੇਅਦਬੀ ਕਰ ਦਿੱਤੀ।
ਜੀ ਹਾਂ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਨੇ ਬੁੱਤ ਨੂੰ ਪਹਿਲਾ ਦੁੱਧ ਨਾਲ ਧੋਤਾ ਉਸ ਤੋਂ ਬਾਅਦ ਆਪਣੀ ਦਸਤਾਰ ਨਾਲ ਬੁੱਤ ਨੂੰ ਸਾਫ ਵੀ ਕੀਤਾ। ਇਸ ਤਰ੍ਹਾਂ ਉਹਨਾਂ ਨੇ ਦਸਤਾਰ ਦੀ ਬੇਅਦਬੀ ਕਰ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ।
ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਬੁੱਤ ਦੀ ਸਫਾਈ ਦੇ ਚੱਕਰ ਵਿੱਚ ਦਸਤਾਰ ਦੀ ਅਹਮਿਅਤ ਨੂੰ ਨਾ ਸਮਝਿਆ। ਤੇ ਬੇਅਦਬੀ ਕਰ ਦਿੱਤੀ।
ਜਿਕਰਯੋਗ ਹੈ ਕਿ ਮੰਡ ਦੁਆਰਾ ਦਸਤਾਰ ਦੀ ਬੇਅਦਬੀ ਕਰਦੇ ਹੋਏ ਦੀ ਤਸਵੀਰਾਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਹਨ ਤੇ ਸਿੱਖਾਂ ਵੱਲੋਂ ਰੋਸ ਵੀ ਪ੍ਰਗਟ ਕੀਤਾ ਜਾ ਰਿਹਾ ਹੈ।




