ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗਿੰਨੀਜ ਬੁੱਕ ਵਿਚ ਹਰ ਕਿਸੀ ਨੇ ਆਪਣੀ ਵੱਖਰੀ-ਵੱਖਰੀ ਪਹਿਚਾਣ ਬਣਾਈ ਹੈ ਜਿਸ ਨਾਲ ਉਹਨਾਂ ਨੇ ਆਪਣੇ ਸ਼ਹਿਰ ਤੇ ਮਾਤਾ ਪਿਤਾ ਦਾ ਨਾਅ ਰੋਸ਼ਨ ਕੀਤਾ ਹੈ। ਇਸੇ ਤਰਾਂ ਦਾ ਪੰਜਾਬ ਤੋਂ ਇਕ ਗੁਰਸਿੱਖ ਵਿਅਕਤੀ ਨੇ ਗਿੰਨੀਜ ਬੁੱਕ ਵਿੱਚ ਨਾਮ ਦਰਜ ਕਰਵਾਇਆ ਹੈ। ਜਿਸ ਨਾਲ ਦੇਸ਼ ਵਿਦੇਸ਼ਾ ਵਿੱਚ ਰਹੇ ਰਹਿ ਸਿੱਖਾਂ ਦਾ ਮਾਨ ਵਧਾਇਆ ਹੈ।
ਦੱਸ ਦਈਏ ਕਿ ਕੀਰਤਨੀਏ ਸਿੰਘ ਭਾਈ ਸਰਵਣ ਸਿੰਘ ਨੇ ਆਪਣੀ ਲੰਬੀ ਦਾੜੀ ਦੇ ਚੱਲਦੇ ਹੀ ਉਹਨਾਂ ਨੇ ਗਿੰਨੀਜ ਬੁੱਕ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਭਾਈ ਸਰਵਣ ਸਿੰਘ ਦੀ ਦਾੜੀ ਕਰੀਬ ਸਾਢੇ ਅੱਠ ਫੁੱਟ ਲੰਬੀ ਹੈ। ਭਾਈ ਸਰਵਣ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਹ ਅਨਮੇਲ ਦਾਤ ਆਪਣੇ ਖਾਨਦਾਨੀ ਵਿਰਸੇ ਤੋਂ ਮਿਲੀ ਹੈ ਜਿਸ ਦਾ ਉਹ ਮਾਨ ਕਰਦੇ ਹਨ। ਨਾਲ਼ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਪਿਤਾ ਤੇ ਭਰਾ ਦੀ ਦਾੜੀ ਵੀ ਇਸੇ ਤਰ੍ਹਾ ਹੀ ਲੰਬੀ ਸੀ। ਉਹਨਾਂ ਨੇ ਆਪਣੇ ਵਿਰਾਸਤ ਨੂੰ ਅੱਗੇ ਵਧਾਇਆ ਹੈ ਤੇ ਵਧਾਦੇ ਰਹਿਣਗੇ।

