ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਵਧੀਆਂ, ਪੰਚਕੂਲਾ ਕੋਰਟ ਨੇ ਫੈਸਲਾ ਰੱਖਿਆ ਰਾਖਵਾਂ

ਪੰਚਕੂਲਾ (ਇੰਟ.)- ਰੋਹਤਕ (Rohatak) ਦੀ ਸੁਨਾਰੀਆ ਜੇਲ (Sunaria jail) ਵਿਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਦੀਆਂ ਮੁਸਕਲਾਂ ਵੱਧ ਗਈਆਂ…

ਪੰਚਕੂਲਾ (ਇੰਟ.)- ਰੋਹਤਕ (Rohatak) ਦੀ ਸੁਨਾਰੀਆ ਜੇਲ (Sunaria jail) ਵਿਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਦੀਆਂ ਮੁਸਕਲਾਂ ਵੱਧ ਗਈਆਂ ਹਨ ਅਤੇ ਇਕ ਹੋਰ ਮਾਮਲੇ ਵਿਚ ਉਸ ‘ਤੇ ਸ਼ਿਕੰਜਾ ਕੱਸ ਗਿਆ ਹੈ। ਰਣਜੀਤ ਸਿੰਘ ਕਤਲਕਾਂਡ ਵਿਚ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. (CBI) ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਹੁਣ ਇਸ ਮਾਮਲੇ ਵਿਚ 26 ਅਗਸਤ ਨੂੰ ਫੈਸਲਾ ਸੁਣਾ ਸਕਦੀ ਹੈ। ਇਸ ਮਾਮਲੇ ਵਿਚ ਗੁਰਮੀਤ ਰਾਮ ਰਹੀਮ ਮੁੱਖ ਦੋਸ਼ੀ ਹੈ।

Gurmeet Ram Rahim to get parole? Final call based on report, says Haryana  jail Minister

Read more- ਅਮਰੀਕਾ ਦੇ ਹਥਿਆਰ ਤੇ ਖਜ਼ਾਨਾ ਹੀ ਵਧਾ ਰਿਹੈ ਤਾਲਿਬਾਨ ਦੀ ਤਾਕਤ

ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਅਜੇ ਸਾਧਵੀ ਜਬਰ ਜਨਾਹ ਮਾਮਲੇ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਮਾਮਲੇ ਵਿਚ ਰੋਹਤਕ ਦੀ ਸੁਨਾਰੀਆ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਪੰਚਕੂਲਾ ਦੀ ਅਦਾਲਤ ਵਿਚ ਅੱਜ ਰਣਜੀਤ ਸਿੰਘ ਕਤਲ ਕੇਸ ਵਿਚ ਸੁਣਵਾਈ ਪੂਰੀ ਹੋ ਗਈ। ਇਸ ਦੇ ਨਾਲ ਹੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।

Gurmeet Ram Rahim Singh: Latest News, Videos and Photos on Gurmeet Ram Rahim  Singh - DNA News

Read more- ਜਲਾਲਾਬਾਦ ਵਿਚ ਝੰਡੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਲੋਕ, ਤਾਲੀਬਾਨੀਆਂ ਨੇ ਚਲਾਈਆਂ ਗੋਲੀਆਂ

ਪੰਚਕੂਲਾ ਸਥਿਤ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਬੁੱਧਵਾਰ ਨੂੰ ਸੁਣਵਾਈ ਤੋਂ ਬਾਅਦ ਰਣਜੀਤ ਸਿੰਘ ਕਤਲ ਮਾਮਲੇ ਵਿਚ ਫੈਸਲਾ ਸੁਰੱਖਿਅਤ ਰੱਖ ਲਿਆ। ਪਿਛਲੀ ਸੁਣਵਾਈ ਵਿਚ ਫਾਈਨਲ ਬਹਿਸ ਪੂਰੀ ਹੋਣ ਤੋਂ ਬਾਅਦ ਅੱਜ ਸੁਣਵਾਈ ਦੌਰਾਨ ਅਦਾਲਤ ਨੇ ਮਾਮਲੇ ਵਿਚ ਅਗਲੀ ਤਰੀਕ 26 ਅਗਸਤ ਤੈਅ ਕਰ ਦਿੱਤੀ। ਇਸ ਦਿਨ ਸੀ.ਬੀ.ਆਈ. ਕੋਰਟ ਵਲੋਂ ਇਸ ਮਾਮਲੇ ਵਿਚ ਫੈਸਲਾ ਸੁਣਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *