ਗੁਰਦਾਸਪੁਰ ਨੂੰ ਮਿਲੇਗੀ ਵੱਡੀ ਸੌਗਾਤ: ਇੰਪਰੂਵਮੈਂਟ ਟਰਸਟ ਬਣਾਏਗਾ 9 ਕਰੋੜ ਦੀ ਲਾਗਤ ਨਾਲ ‘ਵਿਰਾਸਤ-ਏ-ਗੁਰਦਾਸਪੁਰ’ ਆਡੀਟੋਰੀਅਮ

ਗੁਰਦਾਸਪੁਰ : ਗੁਰਦਾਸਪੁਰ ਸ਼ਹਿਰ ਦੇ ਵਿਕਾਸ ਅਤੇ ਸੱਭਿਆਚਾਰਕ ਪੱਖ ਨੂੰ ਮਜ਼ਬੂਤ ਕਰਨ ਲਈ ਇੰਪਰੂਵਮੈਂਟ ਟਰੱਸਟ ਵੱਲੋਂ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਟਰੱਸਟ ਦੇ ਚੇਅਰਮੈਨ…

ਗੁਰਦਾਸਪੁਰ ਸ਼ਹਿਰ ਦੇ ਵਿਕਾਸ ਅਤੇ ਸੱਭਿਆਚਾਰਕ ਪੱਖ ਨੂੰ ਮਜ਼ਬੂਤ ਕਰਨ ਲਈ ਇੰਪਰੂਵਮੈਂਟ ਟਰੱਸਟ ਵੱਲੋਂ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ।

ਗੁਰਦਾਸਪੁਰ : ਗੁਰਦਾਸਪੁਰ ਸ਼ਹਿਰ ਦੇ ਵਿਕਾਸ ਅਤੇ ਸੱਭਿਆਚਾਰਕ ਪੱਖ ਨੂੰ ਮਜ਼ਬੂਤ ਕਰਨ ਲਈ ਇੰਪਰੂਵਮੈਂਟ ਟਰੱਸਟ ਵੱਲੋਂ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਦੇ ਯਤਨਾਂ ਸਦਕਾ ਸ਼ਹਿਰ ਵਿੱਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਨਵੇਂ ਆਡੀਟੋਰੀਅਮ ਦੇ ਨਿਰਮਾਣ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ਦੇ ਕਲਾਕਾਰਾਂ ਅਤੇ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

5 ਕਨਾਲ ਜ਼ਮੀਨਤੇ ਬਣੇਗਾ ਆਧੁਨਿਕ ਆਡੀਟੋਰੀਅਮ

ਮਿਲੀ ਜਾਣਕਾਰੀ ਅਨੁਸਾਰ, ਇਹ ਪ੍ਰੋਜੈਕਟ ਗੁਰਦਾਸਪੁਰ ਦੇ ਸ਼ਹਿਰੀ ਖੇਤਰ ਵਿੱਚ ਲਗਭਗ 5 ਕਨਾਲ ਜਗ੍ਹਾ ‘ਤੇ ਤਿਆਰ ਕੀਤਾ ਜਾਵੇਗਾ। ਇਸ ਉੱਤੇ ਲਗਭਗ 9 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਆਡੀਟੋਰੀਅਮ ਦਾ ਡਿਜ਼ਾਈਨ ਅਤੇ ਨਿਰਮਾਣ ਆਧੁਨਿਕ ਮਿਆਰਾਂ ਨੂੰ ਮੁੱਖ ਰੱਖ ਕੇ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਵਾਸੀਆਂ ਨੂੰ ਉੱਚ ਪੱਧਰੀ ਸਹੂਲਤਾਂ ਮਿਲ ਸਕਣ।

500 ਦਰਸ਼ਕਾਂ ਦੀ ਸਮਰੱਥਾ ਅਤੇ ਵਿਸ਼ੇਸ਼ ਸਹੂਲਤਾਂ

‘ਵਿਰਾਸਤ-ਏ-ਗੁਰਦਾਸਪੁਰ’ ਆਡੀਟੋਰੀਅਮ ਵਿੱਚ ਕਰੀਬ 500 ਦਰਸ਼ਕਾਂ ਦੇ ਬੈਠਣ ਦੀ ਵਿਸ਼ਾਲ ਸਮਰੱਥਾ ਹੋਵੇਗੀ। ਇਸ ਤੋਂ ਇਲਾਵਾ ਇਮਾਰਤ ਵਿੱਚ ਮੁੱਖ ਸਹੂਲਤਾਂ ਜਿਵੇਂ ਕਿ ਪੂਰੀ ਤਰ੍ਹਾਂ ਕੇਂਦਰੀ ਏਸੀ (Central AC) ਸਿਸਟਮ ,ਆਧੁਨਿਕ ਸਾਊਂਡ ਅਤੇ ਵੀਡੀਓ ਪ੍ਰੋਜੈਕਸ਼ਨ ਸਿਸਟਮ, ਸੱਭਿਆਚਾਰਕ ਪ੍ਰੋਗਰਾਮਾਂ ਦੌਰਾਨ ਕਲਾਕਾਰਾਂ ਲਈ ਵਿਸ਼ੇਸ਼ ਅਤੇ ਆਰਾਮਦਾਇਕ ਗ੍ਰੀਨ ਰੂਮ ਆਦਿ ਸਹੂਲਤਾਂ ਉਪਲਬਧ ਹੋਣਗੀਆਂ।

ਸੱਭਿਆਚਾਰਕ ਅਤੇ ਵਿਰਾਸਤੀ ਗਤੀਵਿਧੀਆਂ ਨੂੰ ਮਿਲੇਗਾ ਨਵਾਂ ਉਤਸ਼ਾਹ

ਚੇਅਰਮੈਨ ਰਾਜੀਵ ਸ਼ਰਮਾ ਦਾ ਇਹ ਉਪਰਾਲਾ ਗੁਰਦਾਸਪੁਰ ਦੀ ਅਮੀਰ ਕਲਾ, ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਸਥਾਨਕ ਕਲਾਕਾਰਾਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਨਵਾਂ ਅਤੇ ਮਿਆਰੀ ਪਲੇਟਫਾਰਮ ਮਿਲੇਗਾ, ਜਿਸ ਨਾਲ ਸ਼ਹਿਰ ਦੀ ਪਛਾਣ ਨੂੰ ਵੀ ਨਵਾਂ ਰੂਪ ਅਤੇ ਬਲ ਮਿਲੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 Major action in Amritsar : ਕਾਊਂਟਰ ਇੰਟੈਲੀਜੈਂਸ ਨੇ 35 ਕਿਲੋ ਹੈਰੋਇਨ ਅਤੇ ਹਥਿਆਰਾਂ ਸਮੇਤ 4 ਨੌਜਵਾਨ ਕੀਤੇ ਕਾਬੂ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *