ਜਲੰਧਰ- ਨਕੋਦਰ ਸਥਿਤ ਇਕ ਧਾਰਮਿਕ ਡੇਰੇ ‘ਚ ਪ੍ਰੋਗਰਾਮ ਪੇਸ਼ ਕਰਦੇ ਹੋਏ ਗੁਰਦਾਸ ਮਾਨ ਨੇ ਡੇਰੇ ਨਾਲ ਸਬੰਧਿਤ ਸਾਈਂ ਜੀ ਨੂੰ ਤੀਸਰੇ ਗੁਰੂ ਅਮਰਦਾਸ ਜੀ ਦੀ ਕੁੱਲ ਦਾ ਅੰਸ਼ ਦੱਸ ਕੇ ਨਵਾਂ ਵਿਵਾਦ ਸਹੇੜ ਲਿਆ ਹੈ।
ਪੜੋ ਹੋਰ ਖਬਰਾਂ: ਫੁੱਟਬਾਲ ਮੈਚ ਬਣਿਆ ਲਸ਼ਕਰ ਦੇ ਚੋਟੀ ਦੇ ਅੱਤਵਾਦੀ ਤੇ ਉਸ ਦੇ ਸਾਥੀ ਦੀ ਮੌਤ ਦਾ ਕਾਰਨ, ਜਾਣੋਂ ਕਿਵੇਂ
ਉਨ੍ਹਾਂ ਵਲੋਂ ਸਾਈਂ ਜੀ ਨੂੰ ਗੁਰੂ ਸਾਹਿਬ ਦੇ ਅੰਸ਼-ਵੰਸ਼ ਵਿਚੋਂ ਹੋਣ ਦੇ ਕੀਤੇ ਗਏ ਦਾਅਵੇ ‘ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ,ਜਿਸ ਤੋਂ ਬਾਅਦ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਸਫ਼ਾਈ ਪੇਸ਼ ਕੀਤੀ ਹੈ। ਗੁਰਦਾਸ ਮਾਨ ਦਾ ਕਹਿਣਾ ਹੈ ਕਿ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਗੁਰੂ ਸਾਹਿਬਾਨਾਂ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ।
ਪੜੋ ਹੋਰ ਖਬਰਾਂ: ਨਵੇਂ ਵਿਵਾਦ ‘ਚ ਫਸੇ ਗੁਰਦਾਸ ਮਾਨ, ਸਿੱਖ ਜਥੇਬੰਦੀਆਂ ਨੇ ਸ਼ੁਰੂ ਕੀਤੀ ਹੜ੍ਹਤਾਲ
https://livingindianews.co.in/punjab/doaba/singer-gurdas-maan-new-controversy



