Gurdas maan and mika news : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਆਪਣੀ ਪਤਨੀ ਮਨਜੀਤ ਨਾਲ ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਦੇ ਘਰ ਪਹੁੰਚੇ। ਉਨ੍ਹਾਂ ਨੇ ਮਿਲ ਕੇ ਖਾਣੇ ਦਾ ਲੁਤਫ ਉਠਾਇਆ। ਮੀਕਾ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਹ ਨਾਲ ਖਾਣਾ ਖਾਂਧੇ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਸਾਂਝਾ ਕਰਦਿਆਂ ਮੀਕਾ ਸਿੰਘ ਨੇ ਗੁਰਦਾਸ ਮਾਨ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦਿਆਂ ਲਿਖਿਆ ਹੈ, ”ਮੈਂ ਲੀਵਿੰਗ ਲੀਜੈਂਡ ਗੁਰਦਾਸ ਮਾਨ ਜੀ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਉਹ ਚਾਲੀ ਸਾਲਾਂ ਤੋਂ ਸਾਡਾ ਮਨੋਰੰਜਨ ਕਰਦੇ ਆ ਰਹੇ ਹਨ। ਭਾਜੀ ਤੁਹਾਡੇ ਕੀਮਤੀ ਸਮੇਂ ਲਈ ਬਹੁਤ-ਬਹੁਤ ਧੰਨਵਾਦ। ਪੰਜਾਬੀ ਸ਼ੇਰਾਂ ਦੀ ਚਾਲ ਵਾਂਗ ਤੁਰਦੇ ਰਹੋ ਤੇ ਰੌਕ ਕਰਦੇ ਰਹੋ।” ਗੁਰਦਾਸ ਮਾਨ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
View this post on Instagram
