ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਦੀਆਂ ਵਧੀਆਂ ਮੁਸ਼ਕਿਲਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ  ਇੱਕ ਵਾਰ ਫਿਰ ਆਪਣੇ ਗੀਤਾਂ ਨੂੰ ਲੈ ਕੇ ਚਰਚਾ ‘ਚ ਹਨ। ਦੱਸ ਦਈਏ ਇਨ੍ਹਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ  ਇੱਕ ਵਾਰ ਫਿਰ ਆਪਣੇ ਗੀਤਾਂ ਨੂੰ ਲੈ ਕੇ ਚਰਚਾ ‘ਚ ਹਨ। ਦੱਸ ਦਈਏ ਇਨ੍ਹਾਂ ਦੋਵਾਂ ਗਾਇਕ ਖਿਲਾਫ਼ ਲੁੱਕ ਆਉਟ ਸਰਕੁਲਰ ਜਾਰੀ ਕਰ ਦਿੱਤਾ ਗਿਆ ਹੈ। ਸਿੱਧੂ ਮੂਸੇਵਾਲਾ ਪਹਿਲਾਂ ਵੀ ਆਪਣੇ ਗੀਤਾਂ ਅਤੇ ਪੰਜਾਬ ‘ਚ ਕਰਾਏ ਕਬੱਡੀ ਟੂਰਨਾਮੇਂਟ ਕਾਰਨ ਖਬਰਾਂ ‘ਚ ਬਣੇ ਹੋਏ ਸੀ।

Image result for sidhu moose wala

ਹੁਣ ਇਕ ਵਾਰ ਫਿਰ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਦੀਆਂ ਸੁਸ਼ਿਕਲਾਂ ਵੱਧਦੀ ਦਿਖਾਈ ਦੇ ਰਹੀ ਹੈ। ਦੱਸ ਦਈਏ ਕੁਝ ਦਿਨਾਂ ਪਹਿਲਾਂ ਪੰਜਾਬ ‘ਚ ਗੈਂਗਸਟਰ ´ਤੇ ਬਣੀ ਫਿਲਮ ਦੇ ਰਿਲੀਜ਼ ‘ਤੇ ਰੋਕ ਲਾਈ ਸੀ। ਨਾਲ ਹੀ ਹੱਥਿਆਰਾਂ ਤੇ ਗੀਤ ਬਨਾਉਂਣ ਅਤੇ ਗੀਤ ਗਾਉਂਣ ‘ਤੇ ਵੀ ਰੋਕ ਲਾਈ ਗਈ ਸੀ, ਜਿਸ ਖਿਲਾਫ਼ ਜਾ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਨੇ ਹੱਖਿਆਰਾਂ ‘ਤੇ ਗੀਤ ਗਾਇਆ ਹੈ।

Image result for mankirt aulakh

ਜਿਸ ਨਤੀਜੇ ਵਜੋਂ ਇਨ੍ਹਾਂ ਦੋਵਾਂ ਗਾਇਕ ਖਿਲਾਫ਼ ਲੁੱਕ ਆਉਟ ਸਰਕੁਲਰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਹੁਣ ਇਹ ਦੋਵੇਂ ਗਾਇਕ ਬਿਨਾਂ ਆਗਿਆ ਦੇਸ਼ ਤੋਂ ਬਾਹਰ ਵੀ ਨਹੀਂ ਜਾ ਸਕਦੇ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵਲੋਂ ਇਨ੍ਹਾਂ ਗਾਇਕ ਖਿਲਾਫ਼ ਜਾਰੀ ਕੀਤੇ ਨੋਟਿਸ ਦਰਮਿਆਨ ਜਾਂਚ ਕੀਤੀ ਜਾਵੇਗੀ।

https://www.facebook.com/LivingIndiaNewschannel/videos/1991584460988463/

Leave a Reply

Your email address will not be published. Required fields are marked *