PMAY-G ਸਕੀਮ ‘ਤੇ ਸਰਕਾਰ ਦਾ ਵੱਡਾ ਫੈਸਲਾ ! 2024 ਤੱਕ ਮਿਲੇਗਾ ਇਸ ਯੋਜਨਾ ਦਾ ਲਾਭ

ਨਵੀਂ ਦਿੱਲੀ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਮੀਟਿੰਗ (Union Cabinet Meeting) ਵਿੱਚ ਵੱਡਾ ਫੈਸਲਾ ਲਿਆ ਗਿਆ।…

ਨਵੀਂ ਦਿੱਲੀ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਮੀਟਿੰਗ (Union Cabinet Meeting) ਵਿੱਚ ਵੱਡਾ ਫੈਸਲਾ ਲਿਆ ਗਿਆ। ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (PMAY-G Scheme) ਨੂੰ 2024 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

Also Read : ਤੇਜਸਵੀ ਨੂੰ ਮਿਲਿਆ ‘ਬਸਪਨ’ ਦਾ ਪਿਆਰ, ਜਾਣੋ ਲਾਲੂ ਯਾਦਵ ਕਿਉਂ ਨਹੀਂ ਸਨ ਤਿਆਰ

ਕੇਂਦਰੀ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ ਦੇ ਤਹਿਤ 2.95 ਕਰੋੜ ਪੱਕੇ ਘਰ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਹੈ। ਇਸ ਵਿੱਚੋਂ ਨਵੰਬਰ 2021 ਤੱਕ 1.65 ਕਰੋੜ ਪੱਕੇ ਘਰ ਬਣਾਏ ਜਾ ਚੁੱਕੇ ਹਨ। ਬਾਕੀ ਰਹਿੰਦੇ ਪਰਿਵਾਰ ਵੀ ਆਪਣੇ ਪੱਕੇ ਮਕਾਨ ਬਣਾ ਸਕਦੇ ਹਨ, ਇਸ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਨੂੰ 2024 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦਾ ਲੱਖਾਂ ਪਿੰਡ ਵਾਸੀਆਂ ਨੂੰ ਫਾਇਦਾ ਹੋਵੇਗਾ।

Also Read : ਚੋਟੀ ਦੇ ਭ੍ਰਿਸ਼ਟ ਸੂਬਿਆਂ ‘ਚ ਪੰਜਾਬ ਦਾ 5ਵਾਂ ਨੰਬਰ, ਜ਼ਮੀਨ ਸਬੰਧੀ ਮਾਮਲਿਆਂ ‘ਚ ਹੁੰਦਾ ਹੈ ਵਧੇਰੇ ਭ੍ਰਿਸ਼ਟਾਚਾਰ

ਹੁਣ ਤੱਕ 1.97 ਲੱਖ ਕਰੋੜ ਰੁਪਏ ਖਰਚ ਕੀਤੇ ਗਏ ਹਨ
ਅਨੁਰਾਗ ਠਾਕੁਰ (Anurag Thakur)  ਨੇ ਕਿਹਾ, ਮਾਰਚ 2021 ਤੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY-G Scheme) ਗ੍ਰਾਮੀਣ ‘ਤੇ 1.97 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਵਿੱਚੋਂ ਕੇਂਦਰ ਸਰਕਾਰ ਨੇ 1,44,162 ਕਰੋੜ ਰੁਪਏ ਖਰਚ ਕੀਤੇ ਹਨ। ਬਾਕੀ ਰਹਿੰਦੇ ਪੱਕੇ ਮਕਾਨਾਂ ਦੀ ਉਸਾਰੀ ਲਈ ਸਰਕਾਰ ਨੇ 2,17,257 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਤਾਂ ਜੋ 2024 ਤੱਕ ਬਾਕੀ ਪਰਿਵਾਰਾਂ ਨੂੰ ਵੀ ਪੱਕੇ ਘਰ ਦਿੱਤੇ ਜਾ ਸਕਣ।

Also Read : ਸਾਰਾ ਅਲੀ ਖਾਨ ਨੇ ਲਹਿੰਗੇ ‘ਚ ਕਰਵਾਇਆ ਫੋਟੋਸ਼ੂਟ,ਦੇਖੋ ਤਸਵੀਰਾਂ

ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ‘ਤੇ ਕੇਂਦਰ ਸਰਕਾਰ ਦਾ ਕੁੱਲ ਖਰਚਾ 1,43,782 ਕਰੋੜ ਰੁਪਏ ਹੋਵੇਗਾ ਅਤੇ ਇਸ ‘ਚੋਂ 18,676 ਕਰੋੜ ਰੁਪਏ ਨਾਬਾਰਡ ਨੂੰ ਕਰਜ਼ੇ ਦੇ ਵਿਆਜ ਦੀ ਅਦਾਇਗੀ ਲਈ ਸ਼ਾਮਲ ਹਨ। ਇਸ ਸਕੀਮ ਦੇ ਨਾਲ ਪਹਾੜੀ ਰਾਜਾਂ ਨੂੰ 90 ਫੀਸਦੀ ਅਤੇ 10 ਫੀਸਦੀ ਦੇ ਆਧਾਰ ‘ਤੇ ਭੁਗਤਾਨ ਕੀਤਾ ਜਾਂਦਾ ਹੈ। ਜਦਕਿ ਬਾਕੀ 60 ਫੀਸਦੀ ਅਤੇ 40 ਫੀਸਦੀ ਕੇਂਦਰ ਅਤੇ ਰਾਜਾਂ ਵੱਲੋਂ ਅਦਾ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਇਸ ‘ਤੇ 100 ਫੀਸਦੀ ਪੈਸਾ ਖਰਚ ਹੁੰਦਾ ਹੈ।

Also Read : ਖੇਡ ਜਗਤ ‘ਚ ਸੋਗ ਦੀ ਲਹਿਰ, ਰਾਸ਼ਟਰੀ ਸ਼ੂਟਰ ਖੁਸ਼ਸੀਰਤ ਨੇ ਕੀਤੀ ਆਤਮਹੱਤਿਆ

Toilet ਬਣਾਉਣ ਲਈ ਵੀ ਪੈਸਾ ਮਿਲਦਾ ਹੈ
ਸਵੱਛ ਭਾਰਤ ਮਿਸ਼ਨ (Swachh Bharat Mission) ਗ੍ਰਾਮੀਣ ਦੇ ਤਹਿਤ ਪਖਾਨੇ ਬਣਾਉਣ ਲਈ 12,000 ਰੁਪਏ ਦਿੱਤੇ ਜਾਂਦੇ ਹਨ, ਜੋ ਕਿ ਇਮਾਰਤ ਦੀ ਉਸਾਰੀ ਤੋਂ ਇਲਾਵਾ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਨਾਲ ਹੀ ਹਰ ਪਰਿਵਾਰ ਨੂੰ ਪੱਕਾ ਘਰ, ਪਾਣੀ, ਬਿਜਲੀ ਅਤੇ ਪਖਾਨੇ ਦੇਣ ਦਾ ਸੰਕਲਪ ਵੀ ਪੂਰਾ ਹੋਇਆ ਹੈ।

Leave a Reply

Your email address will not be published. Required fields are marked *