ਨਵੀਂ ਦਿੱਲੀ (ਇੰਟ.)-ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਬੁੱਧਵਾਰ ਨੂੰ ਕਿਸਾਨਾਂ ਲਈ ਅਹਿਮ ਫੈਸਲਾ ਲਿਆ ਹੈ। ਕੇਂਦਰੀ ਕੈਬਨਿਟ ਨੇ ਸਾਲ 2022-23 ਦੇ ਸੀਜ਼ਨ ਲਈ ਰਬੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਵਿਚ ਵਾਧਾ ਕੀਤਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਟੈਕਸਟਾਈਲ ਸੈਕਟਰ ਲਈ PLI ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਠਾਕੁਰ ਨੇ ਕਿਹਾ ਕਿ ਇਹ ਯੋਜਨਾ ਘਰੇਲੂ ਨਿਰਮਾਣ ਤੇ ਨਿਰਯਾਤ ਨੂੰ ਉਤਸ਼ਾਹਤ ਕਰਨ ਵਿੱਚ ਮਦਦ ਕਰੇਗੀ।
Read more- ਗੁਰਦਾਸ ਮਾਨ ਦੀ ਅਗ੍ਰਿਮ ਜ਼ਮਾਨਤ ਪਟੀਸ਼ਨ ਰੱਦ, ਸਿੱਖ ਸੰਗਠਨ ਗ੍ਰਿਫਤਾਰੀ ਦੀ ਮੰਗ ‘ਤੇ ਅੜੇ
ਠਾਕੁਰ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਐਮਐਮਐਫ (ਆਰਟੀਫਿਸ਼ੀਅਲ ਫਾਈਬਰ) ਲਿਬਾਸ, ਐਮਐਮਐਫ ਫੈਬਰਿਕਸ ਤੇ ਟੈਕਨੀਕਲ ਟੈਕਸਟਾਈਲ ਦੇ 10 ਹਿੱਸਿਆਂ/ਉਤਪਾਦਾਂ ਲਈ 10,683 ਕਰੋੜ ਰੁਪਏ ਦੀ ਪੀਐਲਆਈ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪਿਊਸ਼ ਗੋਇਲ ਨੇ ਕਿਹਾ ਕਿ ਉਤਪਾਦਨ ‘ਤੇ ਪ੍ਰੋਤਸਾਹਨ ਵਜੋਂ 10,683 ਕਰੋੜ ਰੁਪਏ ਦਿੱਤੇ ਜਾਣਗੇ। ਇਸ ਨਾਲ ਸਾਡੀਆਂ ਕੰਪਨੀਆਂ ਗਲੋਬਲ ਚੈਂਪੀਅਨ ਬਣ ਜਾਣਗੀਆਂ। ਜਿਹੜੀਆਂ ਕੰਪਨੀਆਂ ਟੀਅਰ 3 ਜਾਂ ਟੀਅਰ 4 ਸ਼ਹਿਰਾਂ ਦੇ ਨੇੜੇ ਹਨ, ਉਨ੍ਹਾਂ ਨੂੰ ਜ਼ਿਆਦਾ ਤਰਜੀਹ ਮਿਲੇਗੀ, ਨਾਲ ਹੀ ਇਸ ਗੱਲ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਕਿ ਕਿੰਨਾ ਰੁਜ਼ਗਾਰ ਪੈਦਾ ਹੋਵੇਗਾ। ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਉੜੀਸਾ ਵਰਗੇ ਸੂਬਿਆਂ ਨੂੰ ਇਸ ਯੋਜਨਾ ਦਾ ਸਿੱਧਾ ਲਾਭ ਮਿਲੇਗਾ। ਇਸ ਨਾਲ ਲਗਪਗ 7 ਲੱਖ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।



