ਸਰਕਾਰੀ ਅਧਿਆਪਕ ਦਾ ਬੇਰਹਿਮੀ ਨਾਲ ਕਤਲ, ਛਾਤੀ ਵਿਚ ਮਾਰਿਆ ਨੁਕੀਲਾ ਹਥਿਆਰ

ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਵਜੀਦਪੁਰ ਬਦੇਸ਼ਾ ਵਿਖੇ ਅੱਜ ਸਵੇਰੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇੰਸਪੈਕਟਰ ਕਮਲਜੀਤ ਸਿੰਘ…

ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਵਜੀਦਪੁਰ ਬਦੇਸ਼ਾ ਵਿਖੇ ਅੱਜ ਸਵੇਰੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇੰਸਪੈਕਟਰ ਕਮਲਜੀਤ ਸਿੰਘ ਗਿੱਲ ਐੱਸ.ਐੱਚ.ਓ. ਥਾਣਾ ਸ਼ੇਰਪੁਰ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਸਾਹਿਬ ਸਿੰਘ ਵਾਸੀ ਜੁਝਾਰ ਸਿੰਘ ਨਗਰ ਮਾਲੇਰਕੋਟਲਾ ਦਾ ਰਹਿਣ ਵਾਲਾ ਸੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਬਦੇਸ਼ਾ ਵਿਖੇ ਪ੍ਰਾਇਮਰੀ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਸਵੇਰੇ ਉਹ ਮਾਲੇਰਕੋਟਲਾ ਤੋਂ ਵਜੀਦਪੁਰ ਬਦੇਸ਼ਾ ਵਿਖੇ ਆਪਣੇ ਡਿਊਟੀ ‘ਤੇ ਆ ਰਿਹਾ ਸੀ ਤਾਂ ਉਸ ਉਤੇ ਵਜੀਦਪੁਰ ਬਦੇਸ਼ਾ ਨਜ਼ਦੀਕ ਪੈਂਦੇ ਗੰਦੇ ਨਾਲੇ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸਾਹਿਬ ਸਿੰਘ ਦੀ ਛਾਤੀ ਵਿਚ ਨੇਜੇ ਵਰਗਾ ਲੋਹੇ ਦਾ ਨੁਕੀਲਾ ਹਥਿਆਰ ਵਿਚ ਹੀ ਖੁੱਬਿਆ ਹੋਇਆ ਸੀ। 
ਇਸ ਮੌਕੇ ਪੁਲਿਸ ਪਾਰਟੀ ਵੱਲੋਂ ਮ੍ਰਿਤਕ ਦੀ ਦੇਹ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇੰਸਪੈਕਟਰ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਕਤਲ ਕੇਸ ’ਚ ਦੋਸ਼ੀ ਪਾਏ ਗਏ, ਉਨ੍ਹਾਂ ਖ਼ਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *