ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਮਾਰੀ ਕਾਰਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਆਪਣੇ ਦੇਸ਼ ਲਿਆਉਣ ਲਈ ਸਰਕਾਰ ਤੇਜ਼ੀ ਨਾਲ ਲੱਗੀ ਹੋਈ ਹੈ।ਇਸੇ ਕੜੀ ਤਹਿਤ ਮਾਲਦੀਵ ਅਤੇ ਸੁੰਯਕਤ ਅਰਬ ਅਮੀਰਾਤ ਵਿਚ ਫਸੇ ਭਾਰਤੀਆਂ ਨੂੰ ਵਾਪਸ ਆਪਣੇ ਦੇਸ਼ ਲਿਆਉਣ ਵਾਸਤੇ ਸਰਕਾਰ ਨੇ ਜਲਸੈਨਾ ਦੇ ਤਿੰਨ ਜੰਗੀ ਜਹਾਜ਼ਾਂ ਨੂੰ ਭੇਜਿਆ ਹੈ ਜਿਸ ਦੀ ਜਾਣਕਾਰੀ ਅੱਜ ਮੰਗਲਵਾਰ ਸਵੇਰੇ ਰੱਖਿਆ ਬੁਲਾਰੇ ਨੇ ਦਿੱਤੀ ਹੈ।
INS Jalashwa sailed from Visakhapatnam a few days ago from the east coast to the west coast. Total 14 warships have been readied for evacuating Indian citizens from Gulf and other countries: Indian Navy officials (2/2) https://t.co/xsArtKWOwm
— ANI (@ANI) May 5, 2020
ਬੁਲਾਰੇ ਨੇ ਦੱਸਿਆ ਹੈ ਆਈਐਨਐਸ ਸ਼ਾਰਦੁਲ ਨੂੰ ਦੁਬਾਈ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭੇਜਿਆ ਗਿਆ ਹੈ। ਜਦਕਿ ਆਈਐਨਐਸ ਮਾਗਰ ਅਤੇ ਆਈਐਨਐਸ ਜਲਸ਼ਾਵ ਨੂੰ ਸੋਮਵਾਰ ਰਾਤ ਮਾਲਦੀਵ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ”ਤਿੰਨੋ ਸਮੁੰਦਰੀ ਜਹਾਜ਼ ਵਾਪਸ ਕੋਚੀ ਪਰਤਣਗੇ। ਆਈਐਨਐਸ ਮਾਗਰ ਅਤੇ ਆਈਐਨਐਸ ਸ਼ਾਰਦੁਲ ਜਲਸੈਨਾ ਦੀ ਦੱਖਣੀ ਕਮਾਂਡ ਦੇ ਜਹਾਜ਼ ਹਨ ਜਦਕਿ ਆਈਐਨਐਸ ਜਲਸ਼ਵਾ ਸੈਨਾ ਦੀ ਪੂਰਬੀ ਕਮਾਂਡ ਦਾ ਜਹਾਜ਼ ਹੈ”। ਬੁਲਾਰੇ ਨੇ ਅੱਗੇ ਦੱਸਿਆ ਕਿ ਆਈਐਨਐਸ ਜਲਸ਼ਵਾ ਕੁੱਝ ਦਿਨ ਪਹਿਲਾਂ ਵਿਸ਼ਾਖਾਪਟਨਮ ਦੇ ਪੂਰਬੀ ਤੱਟ ਤੋਂ ਪੱਛਮੀ ਤੱਟ ਵੱਲ ਗਿਆ ਸੀ। ਖਾੜੀ ਅਤੇ ਹੋਰ ਦੇਸ਼ਾਂ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਕੁੱਲ 14 ਜੰਗੀ ਜਹਾਜ਼ ਤਿਆਰ ਕੀਤੇ ਗਏ ਹਨ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਵਿਦੇਸ਼ਾਂ ਵਿਚ ਫਸੇ ਹੋਏ ਭਾਰਤੀਆਂ ਨੂੰ ਆਉਣ ਵਾਲੀ 7 ਮਈ ਤੋਂ ਪੜਾਅਵਾਰ ਤਰੀਕੇ ਨਾਲ ਵਾਪਸ ਲਿਆਉਣ ਦੀ ਵਿਵਸਥਾ ਕਰੇਗੀ ਜਿਸ ਲਈ ਭਾਰਤੀ ਦੂਤਾਵਾਸ ਤੇ ਹਾਈ ਕਮੀਸ਼ਨ ਦੇਸ਼ ਵਾਪਸ ਆਉਣ ਵਾਲੇ ਲੋਕਾਂ ਦੀ ਲਿਸਟ ਬਣਾ ਰਹੀ ਹੈ। ਲੋਕਾਂ ਨੂੰ ਹਵਾਈ ਯਾਤਰਾ ਦੇ ਪੈਸੇ ਦੇਣ ਹੋਣਗੇ ਅਤੇ ਫਲਾਇਟ ਵਿਚ ਬੈਠਣ ਤੋਂ ਪਹਿਲਾਂ ਮੈਡੀਕਲ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ ਅਤੇ ਉਤਰਨ ਤੋਂ ਬਾਅਦ ਸਕਰੀਨਿੰਗ ਹੋਵੇਗੀ।
