ਕੇਬਲ ਟੀ.ਵੀ. ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਐਲਾਨ ਗਲਤ : ਆਪ ਆਗੂ

ਚੰਡੀਗੜ੍ਹ: ਪੰਜਾਬ ਕੇਬਲ ਆਪਰੇਟਰ (Punjab Cable Operator) ਵੈੱਲਫੇਅਰ ਐਸੋਸੀਏਸ਼ਨ ਵਲੋਂ ਪ੍ਰੈੱਸ ਕਾਨਫ਼ਰੰਸ (Press conference) ਕੀਤੀ ਗਈ, ਜਿਸ ‘ਚ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ…

ਚੰਡੀਗੜ੍ਹ: ਪੰਜਾਬ ਕੇਬਲ ਆਪਰੇਟਰ (Punjab Cable Operator) ਵੈੱਲਫੇਅਰ ਐਸੋਸੀਏਸ਼ਨ ਵਲੋਂ ਪ੍ਰੈੱਸ ਕਾਨਫ਼ਰੰਸ (Press conference) ਕੀਤੀ ਗਈ, ਜਿਸ ‘ਚ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ (CM) ਨੇ 100 ਰੁਪਏ ਕੇਬਲ ਦੇਣ ਬਾਰੇ ਕਿਹਾ ਹੈ। ਇਸ ਦਾ ਨੋਟੀਫ਼ਿਕੇਸ਼ਨ (Notification) ਜਾਰੀ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਸਹੂਲਤ ਦਾ ਪਤਾ ਲੱਗ ਸਕੇ।

ਲੋਕਾਂ ਨੂੰ ਕੀਤਾ ਜਾ ਰਿਹੈ ਗੁੰਮਰਾਹ
ਇਸ ਮਗਰੋਂ ਹੀ ਆਪ ਆਗੂ ਮਾਲਵਿੰਦਰ ਸਿੰਘ ਕੰਗ (AAP leader Malwinder Singh Kang) ਵਲੋਂ ਪ੍ਰੈੱਸ ਕਾਨਫਸੰਸ (Press conference) ਦੌਰਾਨ ਕਿਹਾ ਗਿਆ ਕਿ ਪੰਜਾਬ ਸਰਕਾਰ (Government of Punjab) ਵਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕਈ ਲੋਕਾਂ ਦੇ ਰੁਜ਼ਗਾਰ ਨੂੰ ਖਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਸਰਕਾਰ ਦੀ ਨਾ ਹੀ ਕੋਈ ਪਲਾਨਿੰਗ (Planning) ਹੈ ਅਤੇ ਨਾ ਹੀ ਇਸ ‘ਤੇ ਕੁਝ ਵੀ ਸਟੱਡੀ ਕੀਤਾ ਗਿਆ ਹੈ।

ਸਰਕਾਰ ਆਪਣੇ ਐਲਾਨ ‘ਤੇ ਮੁੜ ਕਰੇ ਵਿਚਾਰ
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਫੈਸਲੇ ਤੇ ਕਰੇ ਵਿਚਾਰ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਕਿਹਾ ਕਿ ਟ੍ਰਾਈ ਦਾ ਮਸਲਾ ਸਰਕਾਰ ਕਿਵੇਂ ਲੈ ਸਕਦੀ ਹੈ। ਮੁੱਖ ਮੰਤਰੀ ਨੂੰ ਕੁਝ ਲੋਕ ਮਿਸ ਗਾਈਡ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਲੁਧਿਆਣਾ ਫੇਰੀ ਦੌਰਾਨ ਮੁੱਖ ਮੰਤਰੀ ਵਲੋਂ ਲੋਕਾਂ ਨੂੰ ਕੇਬਲ ਕੁਨੈਕਸ਼ਨ ਦਾ 100 ਰੁਪਏ ਮਹੀਨਾ ਕਿਰਾਇਆ ਦੇਣ ਲਈ ਆਖਿਆ ਗਿਆ ਸੀ, ਮੁੱਖ ਮੰਤਰੀ ਦੇ ਇਸ ਐਲਾਨ ਨਾਲ ਉਪਭੋਗਤਾਵਾਂ ਤੇ ਕੇਬਲ ਆਪਰੇਟਰਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਵਲੋਂ ਇਕ ਹੁਕਮ ਜਾਰੀ ਕਰਕੇ ਮੁਫ਼ਤ ਵਾਲੇ 200 ਚੈਨਲਾਂ ਦਾ ਕਿਰਾਇਆ 100 ਰੁਪਏ ਪ੍ਰਤੀ ਮਹੀਨਾ ਵਸੂਲਣ ਲਈ ਆਖਿਆ ਗਿਆ ਸੀ।

Leave a Reply

Your email address will not be published. Required fields are marked *