ਕਾਲੋਨੀ ਵਿਚ ਹੀ ਰਹਿਣ ਵਾਲੀ ਕੁੜੀ ਨਾਲ ਕਰਵਾ ਲਿਆ ਪ੍ਰੇਮ ਵਿਆਹ, ਸਾਲ ਮਗਰੋਂ ਕੁੜੀ ਵਾਲਿਆਂ ਨੇ ਕੱਢੀ ਖਾਰ, ਕਰ’ਤਾ…

ਹਰਿਆਣਾ : ਯਮੁਨਾਨਗਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਕ.ਤ.ਲ ਦੀ ਵਾਰਦਾਤ ਹੋ ਗਈ। ਦਰਅਸਲ, ਇੱਕ ਨੌਜਵਾਨ ਨੇ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਕੁੜੀ ਦੇ…

ਹਰਿਆਣਾ : ਯਮੁਨਾਨਗਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਕ.ਤ.ਲ ਦੀ ਵਾਰਦਾਤ ਹੋ ਗਈ। ਦਰਅਸਲ, ਇੱਕ ਨੌਜਵਾਨ ਨੇ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਕੁੜੀ ਦੇ ਪਰਿਵਾਰ ਵਾਲੇ ਇਸ ਗੱਲ ਤੋਂ ਨਾਰਾਜ਼ ਸੀ ਤੇ ਰੰਜਿਸ਼ ਰੱਖ ਬੈਠੇ ਸੀ। ਉਕਤ ਨੌਜਵਾਨ ਕੁਝ ਦਿਨ ਪਹਿਲਾਂ ਹੀ ਯਮੁਨਾਨਗਰ ਵਾਪਸ ਆਇਆ ਸੀ, ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਮੌਕੇ ਉਤੇ ਪਹੁੰਚ ਗਏ। ਇਸ ਦੌਰਾਨ ਇਹ ਝਗੜਾ ਵੱਧ ਗਿਆ। ਉਨ੍ਹਾਂ ਨੇ ਨੌਜਵਾਨ ‘ਤੇ ਹਮਲਾ ਕਰ ਕੇ ਉਸ ਦਾ ਕ.ਤ.ਲ ਕਰ ਦਿੱਤਾ । ਜਦੋਂਕਿ ਇਸ ਝਗੜੇ ਵਿੱਚ ਦੋ ਹੋਰ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ। ਫਿਲਹਾਲ ਘਟਨਾ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰ ਘਰੋਂ ਫਰਾਰ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦਈਏ ਕਿ ਯਮੁਨਾਨਗਰ ਦੀ ਗਡੌਲੀ ਕਾਲੋਨੀ ਦੇ ਰਹਿਣ ਵਾਲੇ ਅਭਿਸ਼ੇਕ ਯੋਗੀ ਨੇ ਆਪਣੀ ਹੀ ਕਾਲੋਨੀ ਦੀ ਰਹਿਣ ਵਾਲੀ ਇਕ ਲੜਕੀ ਨਾਲ ਲਵ ਮੈਰਿਜ ਕੀਤੀ ਸੀ, ਜੋ ਕਿ ਇਕ ਗੈਰ ਭਾਈਚਾਰੇ ਦੀ ਸੀ ਅਤੇ ਲੜਕੀ ਦੇ ਪਰਿਵਾਰ ਨੂੰ ਇਹ ਪ੍ਰੇਮ ਵਿਆਹ ਪਸੰਦ ਨਹੀਂ ਸੀ। ਵਿਆਹ ਤੋਂ ਬਾਅਦ ਵੀ ਦੋਵਾਂ ਵਿਚਾਲੇ ਝਗੜਾ ਰਹਿੰਦਾ ਸੀ ਪਰ ਅਭਿਸ਼ੇਕ ਆਪਣੀ ਪਤਨੀ ਨਾਲ ਡੇਰਾਬੱਸੀ ਚਲਾ ਗਿਆ। ਅਭਿਸ਼ੇਕ ਇਕ ਸਾਲ ਤੋਂ ਆਪਣੀ ਪਤਨੀ ਨਾਲ ਉਥੇ ਰਹਿ ਰਿਹਾ ਸੀ। ਇਸ ਦੌਰਾਨ ਉਸ ਨੇ ਇਕ ਬੇਟੇ ਨੂੰ ਵੀ ਜਨਮ ਦਿੱਤਾ ਅਤੇ ਹੁਣ ਅਭਿਸ਼ੇਕ ਦੇ ਪਰਿਵਾਰ ‘ਚ ਵਿਆਹ ਸਮਾਗਮ ਸੀ, ਜਿਸ ਕਾਰਨ ਉਹ ਯਮੁਨਾਨਗਰ ਪਹੁੰਚਿਆ। ਜਿਵੇਂ ਹੀ ਉਹ ਵਿਆਹ ਸਮਾਗਮ ਤੋਂ ਬਾਅਦ ਆਪਣੇ ਘਰ ਵੱਲ ਜਾਣ ਲੱਗਾ ਤਾਂ ਲੜਕੀ ਵਾਲਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ।

Leave a Reply

Your email address will not be published. Required fields are marked *