ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਸਰਕਾਰ ਨੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨੂੰ ਪਾਕਿਸਤਾਨ ਗੁਰੂਦਵਾਰਾ ਪ੍ਰਬੰਧਕ ਕਮੇਟੀ ਚੋਂ ਬਾਹਰ ਕੱਢ ਦਿੱਤਾ ਗਿਆ ਸੀ।
ਇਸਦੇ ਬਾਵਜੁਦ ਵੀ ਖਾਲਿਸਤਾਨ ਗੋਪਾਲ ਚਾਵਲਾ ਪਾਕਿਸਤਾਨ ਸਰਕਾਰ ਦੇ ਨਾਲ ਨਜਰ ਆ ਰਿਹਾ ਹੈ। ਇਸ ਸੰਬੰਧੀ ਕੁਝ ਤਸਵੀਰਾਂ ਸਾਹਮਣੇ ਆਇਆ ਹਨ।
ਦਸ ਦਈਏ ਕਿ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਏ ਕਿ ਖਾਲਿਸਤਾਨ ਗੋਪਾਲ ਚਾਵਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਇਸ਼ਤਰ ਹੁਸੈਨ ਨਾਲ ਨਜਰ ਆਇਆ ਹੈ।
ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਵਾਲ ਉੱਠਦਾ ਹੈ ਕਿ ਗੋਪਾਲ ਚਾਵਲਾ ਨੂੰ ਕਮੇਟੀ ਚੋਂ ਬਾਹਰ ਕੱਢਣਾ ਪਾਕਿਸਤਾਨ ਸਰਕਾਰ ਦਾ ਮਹਿਜ਼ ਇਕ ਡਰਾਮਾ ਸੀ ਤਾਂ ਕਿ ਉਹ ਭਾਰਤ ਦੇ ਅੱਗੇ ਸੱਚਾ ਸੁੱਚਾ ਸਾਬਿਤ ਹੋ ਸਕੇ।


