ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਜਿਵੇ ਜਿਵੇ ਸਮਾਂ ਅੱਗੇ ਵੱਧਦਾ ਜਾ ਰਿਹਾ ਹੈ ਕਿ ਉਵੇਂ ਹੀ ਤਕਨੀਕਾ ਵੀ ਵਧਦੀਆਂ ਜਾ ਰਹੀਆਂ ਹਨ। ਇਹ ਵਧ ਰਹੀਆਂ ਤਕਨੀਕਾਂ ਲੋਕਾਂ ਦਾ ਸਮਾਂ ਬਚਾ ਰਹੀਆਂ ਹਨ ਤੇ ਨਾਲ ਹੀ ਲੋਕਾਂ ਨੂੰ ਸਹੂਲਤ ਵੀ ਦੇ ਰਹੀਆਂ ਹਨ। ਇਸੇ ਤਰ੍ਹਾਂ ਹੀ ਗੂਗਲ ਨੇ ਵੀ ਆਪਣੇ ਯੂਜਰਜ਼ ਨੂੰ ਇਕ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਰਿਹਾ ਹੈ। ਦਸ ਦਈਏ ਕਿ ਗੂਗਲ ਨੇ ਮੈਪਸ ਚ ਇਕ ਸ਼ਾਨਦਾਰ ਫੀਚਰ ਨੂੰ ਜੋੜਿਆ ਹੈ ਜੋ ਕਿ ਲੋਕਾਂ ਨੂੰ ਬਹੁਤ ਹੀ ਜਿਆਦਾ ਫਾਇਦਾ ਦੇਵੇਗਾ।
ਦਸ ਦਈਏ ਕਿ ਇਸ ਨਵੇਂ ਫੀਚਰ ਦੇ ਨਾਲ ਲੋਕਾਂ ਨੂੰ ਅਲਗ ਤੋਂ ਟ੍ਰੇਨ ਲਾਈਵ ਸਟੇਟਸ ਐਪ ਰੱਖਣ ਦੀ ਲੋੜ ਨਹੀਂ ਹੋਵੇਗੀ। ਜੀ ਹਾਂ ਗੂਗਲ ਦੇ ਨਵੇਂ ਫੀਚਰ ਤੋਂ ਬਾਅਦ ਤੁਸੀ ਟ੍ਰੇਨ ਦੀ ਲਾਈਵ ਲੋਕੇਸ਼ਨ ਦੇਖ ਸਕੋਗੇ। ਜਿਸ ਨਾਲ ਟਰੇਨ ਦੀ ਸਵਾਰੀ ਕਰਨ ਵਾਲੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਕਿਉਕਿ ਇਸ ਨਵੇਂ ਫੀਚਰ ਦੇ ਨਾਲ ਜਿਹੜੀ ਟਰੇਨ ਦਾ ਸਫਰ ਕਰਨਾ ਹੈ।
ਉਸਦੀ ਲਾਈਵ ਲੋਕੇਸ਼ਨ ਦੇ ਨਾਲ ਨਾਲ ਉਹ ਕਿੰਨੀ ਕੂ ਦੇਰੀ ਦੇ ਨਾਲ ਚਲ ਰਹੀ ਹੈ ਸਾਰੀ ਜਾਣਕਾਰੀ ਇਸ ਗੂਗਲ ਮੈਪਮ ਦੇ ਨਵੇਂ ਫੀਚਰ ਤੋਂ ਮਿਲ ਜਾਵੇਗੀ। ਹਾਲਾਕਿ ਇਹ ਐਪ ਲੰਬੀ ਦੂਰੀ ਦੇ ਸਫਰ ਚ ਹੀ ਕੰਮ ਕਰੇਗਾ। ਇਸ ਤੋਂ ਇਲਾਵਾ ਇਹ ਫੀਚਰ ਉਹਨਾਂ ਲਈ ਵੀ ਖਾਸ ਹੋਵੇਗਾ ਜੋ ਕਿ ਬੱਸ ਤੇ ਆਟੋ ਦਾ ਸਫਰ ਕਰਦੇ ਹਨ।
ਜੀ ਹਾਂ ਇਸ ਨਵੇਂ ਫੀਚਰ ਦੇ ਨਾਲ ਬੱਸ ਤੇ ਆਟੋ ਦੀ ਵੀ ਲੋਕੇਸ਼ਨ ਬਾਰੇ ਜਾਣਕਾਰੀ ਮਿਲੇਗੀ। ਇਸ ਐਪ ਚ ਬੱਸ ਦਾ ਨਿਧਾਰਿਤ ਸਮਾਂ ਦਿਖੇਗਾ। ਜਿਕਰ-ਏ-ਖਾਸ ਹੈ ਕਿ ਫਿਲਹਾਲ ਇਹ ਫੀਚਰ ਬੈਂਗਲੁਰੂ, ਚੇਨਈ, ਕੋਇਂਬਟੂਰ, ਦਿੱਲੀ, ਮੈਸੂਰ, ਪੂਣੇ, ਸੂਰਤ, ਮੁੰਬਈ, ਲਖਨਊ ਤੇ ਹੈਦਰਾਬਾਦ, ਚ ਲਾਂਚ ਕੀਤਾ ਗਿਆ ਹੈ।



