PF ਕਰਮਚਾਰੀਆਂ ਦੇ ਲਈ ਖੁਸ਼ਖਬਰੀ,ਹੁਣ ਖਾਤੇ ‘ਚ ਆਉਣਗੇ ਪੈਸੇ, ਜਾਣੋ ਪੂਰੀ ਜਾਣਕਾਰੀ

PF Employees News: ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਰਮਚਾਰੀਆਂ ਨੂੰ ਜਲਦੀ ਹੀ ਪ੍ਰਾਵੀਡੈਂਟ ਫੰਡ ਦਫਤਰ ਤੋਂ ਇਹ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ। ਭਾਵੇਂ ਸਰਕਾਰੀ ਦਫ਼ਤਰ…

PF Employees News: ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਰਮਚਾਰੀਆਂ ਨੂੰ ਜਲਦੀ ਹੀ ਪ੍ਰਾਵੀਡੈਂਟ ਫੰਡ ਦਫਤਰ ਤੋਂ ਇਹ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ। ਭਾਵੇਂ ਸਰਕਾਰੀ ਦਫ਼ਤਰ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਇਸ ਪਾਸੇ ਦੀ ਖ਼ਬਰ ਸਾਂਝੀ ਨਹੀਂ ਕੀਤੀ ਗਈ ਪਰ ਹੁਣ ਮੀਡੀਆ ਵਿੱਚ ਅਜਿਹੀਆਂ ਚਰਚਾਵਾਂ ਚੱਲ ਰਹੀਆਂ ਹਨ ਕਿ ਆਉਣ ਵਾਲੀ 30 ਤਰੀਕ ਤੱਕ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਵਿਆਜ ਦੇ ਪੈਸੇ ਭੇਜੇ ਜਾ ਸਕਦੇ ਹਨ।

ਦੇਸ਼ ਵਿੱਚ ਕਰੋੜਾਂ ਲੋਕ ਅਜਿਹੇ ਹਨ ਜੋ ਪ੍ਰਾਈਵੇਟ ਨੌਕਰੀਆਂ ਕਰਦੇ ਹਨ ਅਤੇ ਹਰ ਮਹੀਨੇ ਉਨ੍ਹਾਂ ਦੀ ਤਨਖਾਹ ਵਿੱਚੋਂ ਪੀਐਫ ਦੇ ਪੈਸੇ ਕੱਟੇ ਜਾਂਦੇ ਹਨ। ਉਹ ਸਾਰੇ ਕਰਮਚਾਰੀਆਂ ਲਈ  ਖੁਸ਼ਖਬਰੀ ਹੈ ਜੋ ਹਰ ਮਹੀਨੇ ਪੀਐਫ ਵਿੱਚ ਯੋਗਦਾਨ ਪਾਉਂਦੇ ਹਨ। ਬਹੁਤ ਜਲਦ ਉਨ੍ਹਾਂ ਨੂੰ ਸਰਕਾਰ ਤੋਂ ਵੱਡਾ ਲਾਭ ਮਿਲਣ ਵਾਲਾ ਹੈ। ਇਨ੍ਹਾਂ ਸਾਰਿਆਂ ਦੇ ਖਾਤੇ ‘ਚ ਵੱਡੀ ਰਕਮ ਆਉਣ ਵਾਲੀ ਹੈ। ਅਸੀਂ ਤੁਹਾਨੂੰ ਇਸ ਲੇਖ ਵਿੱਚ ਦੱਸ ਰਹੇ ਹਾਂ ਕਿ ਪੈਸਾ ਕਿਵੇਂ ਅਤੇ ਕਿਸ ਲਈ ਆਵੇਗਾ।

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪ੍ਰੋਵੀਡੈਂਟ ਫੰਡ ਆਫਿਸ ਨੇ ਪੀਐਫ ‘ਤੇ ਵਿਆਜ ਦਰ ਨੂੰ ਵਧਾ ਕੇ 8.15 ਫੀਸਦੀ ਕਰ ਦਿੱਤਾ ਸੀ। ਹੁਣ ਜਦੋਂ ਤੋਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਜੋ ਪੈਸਾ ਬਣਦਾ ਹੈ, ਉਹ ਕਰਮਚਾਰੀਆਂ ਦੇ ਖਾਤੇ ਵਿੱਚ ਵੀ ਭੇਜਣਾ ਹੋਵੇਗਾ। ਸਰਕਾਰ ਵੱਲੋਂ ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ ਅਤੇ ਜਲਦੀ ਹੀ ਇਹ ਵਿਆਜ ਦਾ ਪੈਸਾ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *