ਵਾਸ਼ਿੰਗਟਨ : ਅਮਰੀਕਾ ‘ਚ ਰਹਿਣ ਵਾਲੀ 32 ਸਾਲ ਦੀ ਸੈਸੀ ਕੇਸੀ ਅਤੇ ਉਨ੍ਹਾਂ ਦੇ 19 ਸਾਲ ਦੇ ਬੁਆਏਫ੍ਰੈਂਡ ਬਲੇਕ (Boyfriend Blake) ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੀ ਵਜ੍ਹਾ ਹੈ ਸੈਸੀ ਕੇਸੀ (Sassy Casey) ਦੀ ਕੱਦ-ਕਾਠੀ ਅਤੇ ਉਨ੍ਹਾਂ ਦਾ ਪ੍ਰਮੋਸ਼ਨ ਦਰਅਸਲ ਸੈਸੀ ਸਿਰਫ 2 ਫੁੱਟ 10 ਇੰਚ ਦੀ ਹੈ, ਜਦੋਂ ਕਿ ਉਨ੍ਹਾਂ ਬੁਆਏਫ੍ਰੈਂਡ 5 ਫੁੱਟ 7 ਇੰਚ ਦਾ ਹੈ। ਦੱਸ ਦਈੇ ਕਿ ਸੈਸੀ ਕੇਸੀ ਬਾਰ ਵਿਚ ਨੌਕਰੀ ਕਰਦੀ ਹੈ ਪਰ ਜਦੋਂ ਤੋਂ ਛੋਟੇ ਕੱਦ ਦੀ ਸੈਸੀ ਨੇ ਆਪਣੇ ਤੋਂ 13 ਸਾਲ ਛੋਟੇ ਬਲੇਕ ਨੂੰ ਬੁਆਏਫ੍ਰੈਂਡ ਬਣਾਇਆ ਲੋਕ ਉਨ੍ਹਾਂ ਨੂੰ ਟ੍ਰੋਲ (Trolls) ਕਰਨ ਲੱਗੇ। ਇਸ ਕਪਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਰਿਸ਼ਤੇ ਨੂੰ ਲੈ ਕੇ ਲੋਕ ਟ੍ਰੋਲ ਕਰਦੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਕਾਫੀ ਹੇਟ ਕੁਮੈਂਟ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਵਜੂਦ ਇਸ ਦੇ ਸੈਸੀ ਅਤੇ ਬਲੇਕ ਇਕ ਦੂਜੇ ਨਾਲ ਮਜ਼ਬੂਤੀ ਨਾਲ ਖੜੇ ਰਹਿੰਦੇ ਹਨ। ਜੋੜਾ ਇਕ ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ। ਬਲੇਕ ਸੈਸੀ ਨਾਲ ਵਿਆਹ ਵੀ ਕਰਨਾ ਚਾਹੁੰਦੇ ਹਨ। Also Read : ਪੰਜਾਬ ਚੋਣਾਂ: ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਹੁਸ਼ਿਆਰਪੁਰ ਪਹੁੰਚੇ ਰਾਹੁਲ ਗਾਂਧੀ (Video)
ਬਲੇਕ ਦਾ ਕਹਿਣਾ ਹੈ ਕਿ ਸੈਸੀ ਕੇਸੀ ਨਰਮ ਦਿਲ ਵਾਲੀ ਮਹਿਲਾ ਹੈ। ਉਹ ਉਨ੍ਹਾਂ ਨੂੰ ਖੁਸ਼ ਰੱਖਦੀ ਹੈ ਅਤੇ ਇਥੇ ਉਨ੍ਹਾਂ ਲਈ ਵੱਡੀ ਚੀਜ਼ ਹੈ। ਬਲੇਕ ਦੇ ਮੁਤਾਬਿਕ ਉਨ੍ਹਾਂ ਨੂੰ ਨਾ ਸੈਸੀ ਨੇ ਕਦ ਤੋਂ ਫਰਕ ਪੈਂਦਾ ਹੈ, ਨਾ ਉਨ੍ਹਾਂ ਦੀ ਜ਼ਿਆਦਾ ਉਰ ਤੋਂ ਅਤੇ ਨਾ ਹੀ ਉਨ੍ਹਾਂ ਦੇ ਪ੍ਰੋਫੈਸ਼ਨ ਤੋਂ। ਆਪਣੇ ਰਿਸ਼ਤੇ ਨੂੰ ਲੈ ਕੇ ਸੈਸੀ ਕਹਿੰਦੀ ਹੈ ਕਿ ਉਹ ਵੀ ਬਲੇਕ ਨਾਲ ਬਹੁਤ ਹੀ ਪਿਆਰ ਕਰਦੀ ਹੈ। ਬਲੇਕ ਉਨ੍ਹਾਂ ਦਾ ਬਹੁਤ ਧਿਆਨ ਰੱਖਦੇ ਹਨ। ਉਨ੍ਹਾਂ ਦੀ ਮੁਲਾਕਾਤ ਪਿਛਲੇ ਸਾਲ ਫੇਸਬੁੱਕ ਰਾਹੀਂ ਹੋਈ ਸੀ। ਸਿਰਫ ਇਕ ਮਹੀਨੇ ਦੀ ਡੇਟਿੰਗ ਤੋਂ ਬਾਅਦ ਉਨ੍ਹਾਂ ਨੇ ਇਕੱਠੇ ਰਹਿਣ ਦਾ ਫੈਸਲਾ ਕੀਤਾ। ਹੁਣ ਉਹ ਪੂਰਾ ਸਾਲ ਇਕੱਠੇ ਰਹਿ ਰਹੇ ਹਨ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਸੈਸੀ ਜਦੋਂ ਛੋਟੀ ਸੀ ਉਦੋਂ ਡਾਕਟਰਾਂ ਨੇ ਡਾਇਗਨੋਸ ਕੀਤਾ ਕਿ ਉਨ੍ਹਾਂ ਕਾਰਟੀਲੇਜ-ਹੇਅਰ-ਹਾਈਪਰਪਲਾਸੀਆ ਹੈ। Also Read: ਮਹਿਲ ਕਲਾਂ ਪਹੁੰਚੇ ਸੁਖਬੀਰ ਸਿੰਘ ਬਾਦਲ, ਹਲਕਾ ਵਾਸੀਆਂ ਲਈ ਕੀਤੇ ਵੱਡੇ ਐਲਾਨ
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਸੈਸੀ ਜਦੋਂ ਛੋਟੀ ਸੀ ਉਦੋਂ ਡਾਕਟਰਾਂ ਨੇ ਡਾਇਗਨੋਸਿਸ ਕੀਤਾ ਕਿ ਉਨ੍ਹਾਂ ਨੂੰ ਕਾਰਟੀਲੇਜ- ਹੇਅਰ-ਹਾਈਪਰਪਲਾਸੀਆ ਹੈ। ਇਹ ਅਜਿਹੀ ਕੰਡੀਸ਼ਨ ਜਿਸ ਵਿਚ ਹੱਡੀਆਂ ਦੀ ਲੰਬਾਈ ਨਹੀਂ ਵੱਧਦੀ, ਜਿਸ ਦੇ ਚੱਲਦੇ ਇਨਸਾਨ ਦਾ ਕੱਦ ਨਹੀਂ ਵੱਧਦਾ ਹੈ। ਸੈਸੀ ਦਾ ਕੱਦ ਵੀ ਆਮ ਤੋਂ ਬੇਹੱਦ ਘੱਟ ਹੈ, ਪਰ ਉਨ੍ਹਾਂ ਨੇ ਇਸ ਨੂੰ ਕਦੇ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ। ਇੰਸਟਾਗ੍ਰਾਮ ‘ਤੇ ਸੈਸੀ ਕੇਸੀ ਦੇ 2 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ‘ਤੇ ਹਜ਼ਾਰਾਂ ਲੱਖਾਂ ਲੋਕ ਰਿਐਕਟ ਕਰਦੇ ਹਨ।




