ਕਾਵਿੜ ਯਾਤਰਾ ਦੌਰਾਨ ਗਾਜ਼ੀਆਬਾਦ ਪ੍ਰਸ਼ਾਸਨ ਨੇ ਹੈਲੀਕਾਪਟਰ ਤੋਂ ਕੀਤੀ ਫੁੱਲਾਂ ਦੀ ਵਰਖਾ, ਸ਼ਿਵ ਭਗਤਾਂ ਵਿੱਚ ਭਾਰੀ ਉਤਸ਼ਾਹ

ਚੰਡੀਗੜ੍ਹ :  ਸਾਵਣ ਮਹੀਨੇ ਚੱਲ ਰਹੀ ਪਵਿੱਤਰ ਕਾਵਿੜ ਯਾਤਰਾ ਦੌਰਾਨ ਐਤਵਾਰ ਨੂੰ ਸ਼ਿਵ ਭਗਤੀ ਅਤੇ ਅਸਥਾ ਦਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ। ਉੱਤਰ ਪ੍ਰਦੇਸ਼ ਦੇ…

Kawad Yatra

ਚੰਡੀਗੜ੍ਹ :  ਸਾਵਣ ਮਹੀਨੇ ਚੱਲ ਰਹੀ ਪਵਿੱਤਰ ਕਾਵਿੜ ਯਾਤਰਾ ਦੌਰਾਨ ਐਤਵਾਰ ਨੂੰ ਸ਼ਿਵ ਭਗਤੀ ਅਤੇ ਅਸਥਾ ਦਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਵਿੜ ਮਾਰਗ ਤੋਂ ਲੰਘ ਰਹੇ ਸ਼ਿਵ ਭਗਤਾਂ (ਕਾਵਿੜੀਆਂ) ਉੱਤੇ ਹੈਲੀਕਾਪਟਰ ਰਾਹੀਂ ਜ਼ੋਰਦਾਰ ਫੁੱਲਾਂ ਦੀ ਵਰਖਾ ਕੀਤੀ ਗਈ। ਆਸਮਾਨ ਤੋਂ ਆਪਣੇ ਉੱਤੇ ਫੁੱਲ ਵਰ੍ਹਦੇ ਦੇਖ ਕਾਵਿੜੀਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ। ਇਸ ਦੌਰਾਨ ਪੂਰਾ ਕਾਵਿੜ ਮਾਰਗ ‘ਹਰ-ਹਰ ਮਹਾਦੇਵ’ ਅਤੇ ‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।

ਵੱਡੀ ਗਿਣਤੀ ਵਿੱਚ ਮੌਜੂਦ ਸ਼ਿਵ ਭਗਤਾਂ ਨੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਫੁੱਲਾਂ ਦੀ ਵਰਖਾ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਭਗਵਾਨ ਸ਼ਿਵ ਦੇ ਜੈਘੋਸ਼ ਕੀਤੇ। ਕਾਵਿੜੀਆਂ ਨੇ ਕਿਹਾ ਕਿ ਹੈਲੀਕਾਪਟਰ ਤੋਂ ਹੋਈ ਇਸ ਫੁੱਲਾਂ ਦੀ ਵਰਖਾ ਨੇ ਉਨ੍ਹਾਂ ਦੀ ਪੂਰੀ ਯਾਤਰਾ ਦੇ ਅਧਿਆਤਮਿਕ ਉਤਸ਼ਾਹ ਅਤੇ ਭਗਤੀ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਕਾਵਿੜ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ, ਆਵਾਜਾਈ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਪਹਿਲਾਂ ਹੀ ਵਿਆਪਕ ਪ੍ਰਬੰਧ ਕੀਤੇ ਗਏ ਹਨ, ਜਿਸਦੀ ਸ਼ਰਧਾਲੂਆਂ ਵੱਲੋਂ ਕਾਫ਼ੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 ਕਾਵਿੜ ਯਾਤਰਾ ਦੌਰਾਨ ਗਾਜ਼ੀਆਬਾਦ ਪ੍ਰਸ਼ਾਸਨ ਨੇ ਹੈਲੀਕਾਪਟਰ ਤੋਂ ਕੀਤੀ ਫੁੱਲਾਂ ਦੀ ਵਰਖਾ, ਸ਼ਿਵ ਭਗਤਾਂ ਵਿੱਚ ਭਾਰੀ ਉਤਸ਼ਾਹ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *