ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਦੇ ਮੂਨਕ ਘੱਗਰ ਚ ਭਾਰੀ ਮੀਂਹ ਦੇ ਕਾਰਨ ਪਾੜ ਪੈ ਗਿਆ ਸੀ ਜੋ ਕਿ ਅਜੇ ਤੱਕ ਬੰਦ ਨਹੀਂ ਹੋਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਸਥਾਨਕ ਲੋਕਾਂ, ਪ੍ਰਸਾਸ਼ਨ ਤੇ NDRF ਵੱਲੋਂ ਰਾਹਤ ਕਾਰਜ ਦਾ ਕੰਮ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਘੱਗਰ ਦੇ ਪਾੜ ਨੂੰ ਠੀਕ ਕਰਨ ਦਾ ਕੰਮ ਲਗਾਤਾਰ ਜਾਰੀ ਹੈ।
ਪਰ ਇਸ ਦੌਰਾਨ ਪਾਣੀ ਲੋਕਾਂ ਦੇ ਘਰਾਂ ਚ ਵੜ੍ਹ ਚੁੱਕਿਆ ਹੈ ਇਹਨਾਂ ਹੀ ਨਹੀਂ ਹੜ੍ਹ ਦੇ ਹਾਲਾਤ ਬਣ ਚੁੱਕੇ ਹਨ।
ਇਸ ਤੋਂ ਇਲਾਵਾ ਪਾਣੀ ਦੇ ਕਾਰਨ ਕਈ ਰਸਤੇ ਬੰਦ ਹੋ ਚੁੱਕੇ ਹਨ ਜਿਸ ਕਾਰਨ ਲੋਕਾਂ ਦਾ ਸੰਪਰਕ ਟੁੱਟ ਚੁੱਕਿਆ ਹੈ।
ਕਾਬਿਲੇਗੌਰ ਹੈ ਕਿ ਜਿੱਥੇ ਭਾਰੀ ਮੀਂਹ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਮੀਂਹ ਦੇ ਪਾਣੀ ਨੇ ਪ੍ਰਸਾਸ਼ਨ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ ਹੈ।




