ਪੁਲਿਸ ਹਿਰਾਸਤ ‘ਚ ਮਾਰੇ ਗਏ ਅਸ਼ਵੇਤ ਨਾਗਰਿਕ ਜੋਰਜ ਫਲਾਈਡ ਨੂੰ ਦਫਨਾਇਆ ਗਿਆ, ਸੈਂਕੜੇ ਲੋਕ ਅੰਤਿਮ ਯਾਤਰਾ ‘ਚ ਹੋਏ ਸ਼ਾਮਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕਾ ਵਿਚ ਪੁਲਿਸ ਹਿਰਾਸਤ ‘ਚ ਮਾਰੇ ਗਏ ਅਫਰੀਕੀ-ਅਮਰੀਕੀ ਅਸ਼ਵੇਤ ਨਾਗਰਿਕ ਜੋਰਜ ਫਲਾਈਡ ਨੂੰ ਬੀਤੇ ਮੰਗਲਵਾਰ ਇਕ ਚਰਚ ਵਿਚ ਸ਼ਰਧਾਂਜਲੀ ਸਭਾ ਤੋਂ ਬਾਅਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕਾ ਵਿਚ ਪੁਲਿਸ ਹਿਰਾਸਤ ‘ਚ ਮਾਰੇ ਗਏ ਅਫਰੀਕੀ-ਅਮਰੀਕੀ ਅਸ਼ਵੇਤ ਨਾਗਰਿਕ ਜੋਰਜ ਫਲਾਈਡ ਨੂੰ ਬੀਤੇ ਮੰਗਲਵਾਰ ਇਕ ਚਰਚ ਵਿਚ ਸ਼ਰਧਾਂਜਲੀ ਸਭਾ ਤੋਂ ਬਾਅਦ ਦਫਨਾ ਦਿੱਤਾ ਗਿਆ ਹੈ। ਇਸ ਸਭਾ ਵਿਚ 500 ਤੋਂ ਵੱਧ ਲੋਕ ਸ਼ਾਮਲ ਹੋਏ ਹਨ। ਕਾਬਲੇਗੌਰ ਹੈ ਕਿ ਪੁਲਿਸ ਹਿਰਾਸਤ ਵਿਚ ਜੋਰਜ ਦੀ ਮੌਤ ਤੋਂ ਬਾਅਦ ਨਸਲਭੇਦ ਖਿਲਾਫ ਅਮਰੀਕਾ ਸਮੇਤ ਕਈ ਦੇਸ਼ਾਂ ਵਿਚ ਵੱਡੇ ਪੱਧਰ ਉੱਤੇ ਰੋਸ਼ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ, ਜੋ ਕਿ ਅਜੇ ਵੀ ਜਾਰੀ ਹਨ।

Rest in power': George Floyd buried in Houston amid protests ...

ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਦਿਨ ਜੋਰਜ ਫਲਾਈਡ ਦੀ ਮ੍ਰਿਤਕ ਦੇਹ ਨੂੰ ਸਫੇਦ ਘੋੜਿਆਂ ਵਾਲੀ ਘੋੜਾਗੱਡੀ ਵਿਚ ਸਨਹਿਰੇ ਤਾਬੂਤ ‘ਚ ਰੱਖ ਕੇ ਦਫਨਾਉਣ ਲਈ ਲਿਜਾਇਆ ਗਿਆ। ਤੇਜ਼ ਗਰਮੀ ਦੇ ਬਾਵਜੂਦ ਵੀ ਉਸ ਦੀ ਅੰਤਿਮ ਯਾਤਰਾ ਵਿਚ ਸੈਂਕੜੇ ਲੋਕ ਸ਼ਾਮਲ ਹੋਏ। ਫਲਾਈਡ ਦੀ ਛੇ ਸਾਲ ਦੀ ਬੇਟੀ ਜਿਆਨਾ ਵੀ ਆਪਣੀ ਮਾਂ ਨਾਲ ਇਸ ਸ਼ਰਧਾਂਜਲੀ ਸਭਾ ਵਿਚ ਸ਼ਾਮਲ ਹੋਈ ਹਾਲਾਂਕਿ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਿਤਾ ਦੀ ਮੌਤ ਕਿਵੇਂ ਹੋਈ ਹੈ। ਫਲਾਈਡ ਨੂੰ ਚਰਚ ਵਿਚ ਸ਼ਰਧਾਂਜਲੀ ਸਭਾ ਤੋਂ ਬਾਅਦ ਉਸ ਦੇ ਸ਼ਹਿਰ ਹਿਊਸਟਨ ਵਿਚ ਦਫਨਾ ਦਿੱਤਾ ਗਿਆ। ਬੀਤੇ ਦੋ ਹਫ਼ਤਿਆਂ ਤੋਂ ਫਲਾਈਡ ਘਰ-ਘਰ ਵਿਚ ਜਾਣਿਆ-ਪਹਿਚਾਣਿਆਂ ਨਾਮ ਬਣ ਗਿਆ ਅਤੇ ਦੁਨੀਆ ਭਰ ਵਿਚ ਨਸਲਵਾਦੇ ਦੇ ਖਾਤਮੇ ਲਈ ਇਕ ਅਭਿਆਨ ਦੀ ਪਹਿਚਾਣ ਬਣ ਗਿਆ ਹੈ।

ਜ਼ਿਕਰਯੋਗ ਹੈ ਕਿ 25 ਮਈ ਨੂੰ ਮਿਨੇਸੋਟਾ ਵਿਚ ਅਸ਼ਵੇਤ ਨਾਗਰਿਕ ਜੋਰਜ ਫਲਾਈਡ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ ਸੀ। ਪੁਲਿਸ ਨੇ ਉਸ ਨੂੰ ਕੇਵਲ 20  ਡਾਲਰ ਦੇ ਨਕਲੀ ਨੋਟ ਚਲਾਉਣ ਦੇ ਆਰੋਪ ਵਿਚ ਫੜਿਆ ਸੀ ਅਤੇ ਇਕ ਪੁਲਿਸ ਮੁਲਾਜ਼ਮ ਨੇ ਉਸ ਨੂੰ ਜ਼ਮੀਨ ਉੱਤੇ ਲਿਟਾ ਕੇ ਉਸ ਦੀ ਗਰਦਨ ਨੂੰ ਪੈਰ ਨਾਲ ਉਦੋਂ ਤੱਕ ਦਬਾ ਕੇ ਰੱਖਿਆ ਸੀ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਇਸ ਪੂਰੀ ਘਟਨਾ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਗਈ ਸੀ ਜਿਸ ਤੋਂ ਬਾਅਦ ਅਮਰੀਕਾ ਸਮੇਤ ਕਈ ਮੁਲਕਾਂ ‘ਚ ਲੋਕਾਂ ਵਿਚ ਪੁਲਿਸ ਦੀ ਬਰਬਤਾ ਅਤੇ ਨਸਲ ਭੇਦਭਾਵ ਵਿਰੁੱਧ ਭਾਰੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਨਾ ਸਿਰਫ ਅਸ਼ਵੇਤ (ਕਾਲੇ) ਸਮੁਦਾਏ ਦੇ ਲੋਕ ਬਲਕਿ ਗੋਰੇ ਲੋਕ ਵੀ ਇਸ ਪ੍ਰਦਰਸ਼ਨ ਨੂੰ ਲੈ ਕੇ ਸੜਕਾਂ ਉੱਤੇ ਹਨ। ਅਮਰੀਕਾ ਵਿਚ ਤਾਂ ਇਹ ਪ੍ਰਦਰਸ਼ਨ ਕਈ ਥਾਵਾਂ ਉੱਤੇ ਹਿੰਸਕ ਰੂਪ ਵਿਚ ਤਬਦੀਲ ਹੋ ਗਏ ਹਨ। ਹਾਲਾਂਕਿ ਬਹੁਤ ਸਾਰੇ ਸ਼ਹਿਰਾਂ ਵਿਚ ਲੋਕ ਫਲਾਈਡ ਲਈ ਇਨਸਾਫ ਵਾਸਤੇ ਸ਼ਾਂਤੀਪੂਰਨ ਢੰਗ ਨਾਲ ਵੀ ਰੋਸ ਮੁਜ਼ਹਾਰੇ ਕਰ ਰਹੇ ਹਨ।

Leave a Reply

Your email address will not be published. Required fields are marked *