ਚੰਡੀਗੜ੍ਹ ‘ਚ Indian Oil Corporation ਦੀ ਗੈਸ ਪਾਈਪ ਹੋਈ ਲੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਸੈਕਟਰ – 34 ‘ਚ ਆਕਾਸ਼ਵਾਣੀ 100.7 ਦੇ ਨੇੜੇ ਆਈ.ਓ.ਸੀ ਕੰਪਨੀ ਦੀ ਗੈਸ ਪਾਈਪ ਲੀਕ ਹੋਣ ਦਾ ਮਾਮਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਸੈਕਟਰ – 34 ‘ਚ ਆਕਾਸ਼ਵਾਣੀ 100.7 ਦੇ ਨੇੜੇ ਆਈ.ਓ.ਸੀ ਕੰਪਨੀ ਦੀ ਗੈਸ ਪਾਈਪ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਉਪਰੰਤ ਪ੍ਰਸ਼ਾਸਨ ਹਰਕਤ ‘ਚ ਹੈ ਅਤੇ ਗੈਸ ਪਾਈਪ ਦੀ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ। ਕੰਪਨੀ ਦੇ ਕਰਿੰਦਿਆਂ ਦੁਆਰਾ ਲੀਕੇਜ ‘ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਹਿਰਹਾਲ ਲੀਕੇਜ ਦੇ ਕਾਰਨਾ ਦਾ ਹਾਲੇ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ ਹੈ।

ਉੱਮੀਦ ਕੀਤੀ ਜਾ ਰਹੀ ਹੈ ਕਿ ਇਸ ਲੀਕੇਜ਼ ਤੋਂ ਆਉਂਣ- ਜਾਉਂਣ ਵਾਲੇ ਲੋਕ ਅਤੇ ਕੰਪਨੀ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਕਿਸੇ ਨੂੰ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਪ੍ਰਸ਼ਾਸਨ ਵੀ ਲਗਾਤਾਰ ਗੈਸ ਲੀਕੇਜ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Leave a Reply

Your email address will not be published. Required fields are marked *