ਕਾਹਿਰਾ: ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਇੱਕ ਘਰ ਵਿੱਚ ਗੈਸ ਲੀਕ ਹੋਣ ਕਾਰਨ ਉਸ ਵਿੱਚ ਰਹਿ ਰਹੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਹਾਦਸਾ ਸੋਮਵਾਰ ਨੂੰ ਕਾਹਿਰਾ ਦੇ ਸ਼ਰਾਬੀਆ ਇਲਾਕੇ ਵਿੱਚ ਵਾਪਰਿਆ, ਜਿਸ ਵਿਚ ਇਕ ਜੋੜੇ ਅਤੇ ਉਸ ਦੇ ਪੰਜ ਬੱਚਿਆਂ ਦੀ ਸਾਹ ਘੁੱਟ ਜਾਣ ਕਾਰਨ ਮੌਤ ਹੋ ਗਈ।
Also Read: ਸਿਮ ਅਪਡੇਟ ਕਰਨ ਦੇ ਬਹਾਨੇ ਖਾਤੇ ‘ਚੋਂ ਉਡਾਏ 9.94 ਲੱਖ, ਤੁਸੀਂ ਵੀ ਹੋ ਜਾਓ ਸਾਵਧਾਨ
ਬੱਚਿਆਂ ਦੀ ਉਮਰ 13 ਤੋਂ 26 ਸਾਲ ਦੇ ਵਿਚਕਾਰ ਸੀ। ਤਕਰੀਬਨ 10 ਕਰੋੜ ਆਬਾਦੀ ਵਾਲੇ ਮਿਸਰ ਵਿੱਚ ਗੈਸ ਲੀਕ ਹੋਣ ਅਤੇ ਅੱਗ ਲੱਗਣ ਦੀਆਂ ਲਗਭਗ ਘਟਨਾਵਾਂ ਆਮ ਹਨ, ਖਾਸਕਰ ਸੰਘਣੀ ਆਬਾਦੀ ਵਾਲੀਆਂ ਬਸਤੀਆਂ ਅਤੇ ਗਰੀਬ ਇਲਾਕਿਆਂ ਵਿੱਚ, ਜਿੱਥੇ ਸੁਰੱਖਿਆ ਉਪਾਅ ਦਾ ਪਾਲਣ ਨਹੀਂ ਕੀਤਾ ਜਾਂਦਾ। ਪਿਛਲੇ ਮਹੀਨੇ ਕਾਹਿਰਾ ਦੇ ਫੈਸਲ ਇਲਾਕੇ ਵਿੱਚ ਇੱਕ ਅਪਾਰਟਮੈਂਟ ਵਿਚ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਸੀ।
Also Read: ਰਾਕੇਸ਼ ਟਿਕੈਤ ਦਾ ਬਜਟ ‘ਤੇ ਤੰਜ, ਕਿਹਾ-‘ਸਰਕਾਰ MSP ‘ਤੇ ਨਹੀਂ ਖਰੀਦਣਾ ਚਾਹੁੰਦੀ ਸਾਰੀਆਂ ਫਸਲਾਂ’



