Cylinder price : ਜੁਲਾਈ ਮਹੀਨੇ ਦੀ ਸ਼ੁਰੂਆਤ ਵਿਚ ਹੀ ਲੋਕਾਂ ਲਈ ਖੁਸ਼ਖਬਰੀ ਆ ਗਈ ਹੈ। ਮਹਿੰਗਾਈ ਤੋਂ ਕੁਝ ਰਾਹਤ ਮਿਲੀ ਹੈ। ਗੈਸ ਸਿਲੰਡਰ ਸਸਤਾ ਹੋ ਗਿਆ ਹੈ। ਹਰ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ, ਤੇਲ ਮਾਰਕੀਟਿੰਗ ਕੰਪਨੀਆਂ ਦੁਆਰਾ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ। ਦਰਅਸਲ, 19 ਕਿਲੋ ਵਾਲੇ ਸਿਲੰਡਰ ਦੀਆਂ ਕੀਮਤਾਂ ਵਿਚ ਕਮੀ ਆਈ ਹੈ। ਪੰਜਾਬ ਵਿਚ 19 ਕਿਲੋ ਵਾਲੇ ਸਿਲੰਡਰ 30 ਤੋਂ 31 ਰੁਪਏ ਤਕ
ਸਸਤੇ ਹੋ ਗਏ ਹਨ। ਵੱਖ-ਵੱਖ ਸ਼ਹਿਰਾਂ ਵਿਚ ਇਨ੍ਹਾਂ ਦੀ ਕੀਮਤ ਵੱਖ-ਵੱਖ ਹੈ।

ਦਿੱਲੀ ਵਿੱਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 1676 ਰੁਪਏ ਤੋਂ ਘੱਟ ਕੇ 1646 ਰੁਪਏ ਹੋ ਗਈ ਹੈ। ਮੁੰਬਈ ‘ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 1629 ਰੁਪਏ ਤੋਂ 31 ਰੁਪਏ ਘਟਾ ਕੇ 1598 ਰੁਪਏ ਹੋ ਗਈ ਹੈ। ਕੋਲਕਾਤਾ ‘ਚ ਕਮਰਸ਼ੀਅਲ ਸਿਲੰਡਰ ਦੀ ਕੀਮਤ 31 ਰੁਪਏ ਘਟ ਕੇ 1756 ਰੁਪਏ ਹੋ ਗਈ ਹੈ। ਚੇਨਈ ਵਿਚ ਕਮਰਸ਼ੀਅਲ ਸਿਲੰਡਰ ਦੀ ਕੀਮਤ 1840.50 ਰੁਪਏ ਦੀ ਬਜਾਏ 1809.50 ਰੁਪਏ ਹੋ ਗਈ ਹੈ।
ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਨੂੰ ਆਖਰੀ ਵਾਰ 9 ਮਾਰਚ, 2024 ਨੂੰ ਬਦਲਿਆ ਗਿਆ ਸੀ ਅਤੇ ਦਰ 100 ਰੁਪਏ ਘਟਾ ਦਿੱਤੀ ਗਈ ਸੀ। ਹੁਣ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਦਿੱਲੀ ਵਿੱਚ 803 ਰੁਪਏ, ਕੋਲਕਾਤਾ ਵਿੱਚ 829 ਰੁਪਏ, ਮੁੰਬਈ ਵਿੱਚ 802.50 ਰੁਪਏ ਅਤੇ ਚੇਨਈ ਵਿੱਚ 818.50 ਰੁਪਏ ਹੈ। 1 ਜੂਨ 2023 ਨੂੰ ਦਿੱਲੀ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 1103 ਰੁਪਏ ਸੀ। ਕੰਪਨੀਆਂ ਨੇ 30 ਅਗਸਤ 2023 ਨੂੰ ਇਸ ‘ਚ 200 ਰੁਪਏ ਦੀ ਵੱਡੀ ਕਟੌਤੀ ਦਾ ਐਲਾਨ ਕੀਤਾ ਅਤੇ ਫਿਰ ਕੀਮਤ 903 ਰੁਪਏ ‘ਤੇ ਆ ਗਈ। ਇਸ ਤੋਂ ਬਾਅਦ ਫਿਰ 9 ਮਾਰਚ 2024 ਨੂੰ ਕੰਪਨੀਆਂ ਨੇ ਇਸ ਦੀ ਕੀਮਤ 100 ਰੁਪਏ ਘਟਾ ਦਿੱਤੀ ਸੀ।



