ਦੋਰਾਹਾ ਨਹਿਰ ‘ਚ ਪਿਆ ਪਾੜ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਖੰਨਾ:ਲੁਧਿਆਣਾ ਦੋਰਾਹਾ ਨਹਿਰ ਵਿਚ ਸੋਮਵਾਰ ਸਵੇਰੇ ਦੋਰਾਹਾ ਪਿੰਡ ਦੇ ਨਜ਼ਦੀਕ ਪਾੜ ਪੈ ਗਿਆ। ਨਹਿਰ ਦਾ ਪਾਣੀ ਓਵਰਫਲੋਅ ਹੋ ਕੇ ਪਿੰਡ ਵੱਲ ਨੂੰ ਵਧਣ ਦਾ ਜਦੋਂ…

ਖੰਨਾ:ਲੁਧਿਆਣਾ ਦੋਰਾਹਾ ਨਹਿਰ ਵਿਚ ਸੋਮਵਾਰ ਸਵੇਰੇ ਦੋਰਾਹਾ ਪਿੰਡ ਦੇ ਨਜ਼ਦੀਕ ਪਾੜ ਪੈ ਗਿਆ। ਨਹਿਰ ਦਾ ਪਾਣੀ ਓਵਰਫਲੋਅ ਹੋ ਕੇ ਪਿੰਡ ਵੱਲ ਨੂੰ ਵਧਣ ਦਾ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੋਹਾਰਾ ਵਿਚ ਫ਼ੌਜੀ ਕੈਂਪ ਹੋਣ ਕਰਕੇ ਫ਼ੌਜ ਦੇ ਜਵਾਨ, ਪਿੰਡ ਦੇ ਲੋਕ ਵੀ ਮੌਕੇ ਉੱਤੇ ਪੁੱਜ ਗਏ। ਮੌਕੇ ‘ਤੇ ਪ੍ਰਸ਼ਾਸਨ ਤੇ ਪੁਲਿਸ ਵੀ ਪਹੁੰਚ ਗਈ। ਜੇਸੀਬੀ ਦੀ ਮਦਦ ਨਾਲ ਸਥਿਤੀ ਨੂੰ ਸੰਭਾਲਿਆ ਜਾ ਰਿਹਾ ਹੈ। ਨਹਿਰ ਵਿਚ ਪਿਆ ਪਾੜ ਪੂਰਿਆ ਗਿਆ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਤੋਂ ਬਚਣ ਲਈ ਸੁਚੇਤ ਵੀ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਦਹਿਸ਼ਤ ਦਾ ਮਾਹੌਲ ਨਾ ਬਣੇ।

Leave a Reply

Your email address will not be published. Required fields are marked *