ਪੰਜਾਬ ਦੀ ਜੇਲ੍ਹ ‘ਚ ਬੰਦ ਗੈਂਗਸਟਰਾਂ ਨੇ ਬਣਾਈ Tik Tok !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਜੇਲ੍ਹਾਂ ਆਏ ਦਿਨ ਸੁਰਖੀਆਂ ਚ ਬਣੀ ਰਹਿੰਦੀਆਂ ਹਨ। ਪੰਜਾਬ ਦੀਆਂ ਜੇਲ੍ਹਾਂ ਕਦੇ ਮੋਬਾਇਲ ਮਿਲਦੇ ਹਨ ਕਦੇ ਨਸ਼ਾ ਜਿਸ ਕਾਰਨ ਪੁਲਿਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਜੇਲ੍ਹਾਂ ਆਏ ਦਿਨ ਸੁਰਖੀਆਂ ਚ ਬਣੀ ਰਹਿੰਦੀਆਂ ਹਨ। ਪੰਜਾਬ ਦੀਆਂ ਜੇਲ੍ਹਾਂ ਕਦੇ ਮੋਬਾਇਲ ਮਿਲਦੇ ਹਨ ਕਦੇ ਨਸ਼ਾ ਜਿਸ ਕਾਰਨ ਪੁਲਿਸ ਸੁਰੱਖਿਆ ਵੀ ਸਵਾਲਾਂ ਦੇ ਘੇਰੇ ਚ ਆ ਜਾਂਦੀ ਹੈ। ਇਸੇ ਦੇ ਚੱਲਦੇ ਪੰਜਾਬ ਦੀਆਂ ਜੇਲ੍ਹਾਂ ਤੋਂ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।

Viral Video  ਜਿਸ ਕਾਰਨ ਇਕ ਵਾਰ ਫਿਰ ਤੋਂ ਪੁਲਿਸ ਸੁਰਖੀਆਂ ਨੂੰ ਲੈਕੇ ਪੁਖਤਾ ਇੰਤਜਾਮ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਦਸ ਦਈਏ ਕਿ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਚ ਬੰਦ ਤਿੰਨ ਗੈਂਗਸਟਰਾਂ ਵੱਲੋਂ ਬਣਾਈ ਗਈ ਇਕ ਵੀਡੀਓ ਵਾਇਰਲ ਹੋ ਰਹੀ ਹੈ।

Viral Video

ਵਾਇਰਲ ਹੋ ਰਹੀ ਇਹ ਵੀਡੀਓ ਗੈਂਗਸਟਰਾਂ ਵੱਲੋਂ ਟਿਕ ਟੌਕ ‘ਤੇ ਬਣਾਈ ਗਈ ਹੈ ਜਿਸਨੂੰ 18 ਅਪ੍ਰੈਲ ਨੂੰ ਅਪਲੋਡ ਕੀਤਾ ਗਿਆ ਹੈ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਸੁਰਖੀਆ ਸਵਾਲਾਂ ਦੇ ਘੇਰੇ ਚ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟਿਕ ਟੌਕ ਤੇ ਬਣਾਈ ਇਸ ਵੀਡੀਓ ਚ ਦਿਖ ਰਹੇ ਤਿੰਨ ਗੈਂਗਸਟਰਾਂ ਨੂੰ ਦੁਬਈ ਤੋਂ ਪੰਜਾਬ ਲਿਆਇਆ ਗਿਆ ਹੈ।

Jail

ਇਹਨਾਂ ਨੂੰ ਤਿੰਨਾਂ ਨੂੰ ਜੇਲ੍ਹ ਦੀ ਬੈਰਕ ਨੰਬਰ ਇਕ ਚ ਬੰਦ ਕੀਤਾ ਗਿਆ ਹੈ। ਖੈਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਇਹਨਾਂ ਵੱਲੋਂ ਇਸ ਵੀਡੀਓ ਨੂੰ ਕਿਵੇਂ ਬਣਾਇਆ ਗਿਆ ਤੇ ਇਸਨੂੰ ਕਿਸ ਤਰ੍ਹਾਂ ਅਪਲੋਡ ਕੀਤਾ ਗਿਆ।

Police

ਉੱਥੇ ਹੀ ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ।

 

 

Leave a Reply

Your email address will not be published. Required fields are marked *