ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਰਮਾਨੀਆ ਨੇ ਬਦਨਾਮ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿਸ ‘ਤੇ ਛੇ ਤੋਂ ਵੱਧ ਕਤਲ਼ ਦੇ ਮਾਮਲੇ ਅਤੇ 22 ਹੋਰ ਜੁਲਮ ਦੇ ਮਾਮਲਿਆਂ ‘ਤੇ ਪੁਲਿਸ ਕੇਸ ਦਰਜ ਹੈ। ਪ੍ਰਸ਼ਾਸਨ ਨੇ ਸੁਖਪ੍ਰੀਤ ਸਿੰਘ ਬੁੱਢਾ ਖਿਲਾਫ਼ ਦਰਜ ਸਾਰੇ ਮਾਮਲਿਆਂ ਦੀ ਜਾਂਚ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਹੈ। ਸ਼ਨੀਵਾਰ ਨੂੰ ਅਦਾਲਤ ਤੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ, ਪੁਲਿਸ ਪੁੱਛਗਿੱਛ ਦੌਰਾਨ, ਬੁੱਢਾ ਨੇ ਇਹ ਖੁਲਾਸਾ ਕੀਤਾ ਹੈ ਕਿ, ਉਹ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀਆਂ ਤੋਂ ਫੰਡ ਪ੍ਰਾਪਤ ਕਰਦਾ ਸੀ, ਜਿਸ ਰਾਹੀਂ ਉਹ ਕਈ ਵਾਰਦਾਤਾਂ ਨੂੰ ਅੰਜਾਮ ਦਿੰਦਾ ਆਇਆ ਹੈ।
ਪੁਲਿਸ ਜਾਂਚ ਕਰ ਰਹੀ ਹੈ ਕਿ ਹੁਣ ਤੱਕ ਕਿੰਨੇ ਲੋਕਾਂ ਤੋਂ ਬੁੱਢਾ ਨੇ ਫਿਰੌਤੀ ਲਈ ਹੈ। ਇਸਨੇ ਵੱਡੇ ਕੇਸ ਵਿੱਚ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਫਿਰੌਤੀ ਲੈਂਣ ਦਾ ਵੀ ਇਸ ‘ਤੇ ਮਾਮਲਾ ਦਰਜ ਹੈ। ਦੱਸ ਦਈਏ ਜਦੋਂ ਪਰਮੀਸ਼ ਵਰਮਾ ‘ਤੇ ਹਮਲਾ ਹੋਇਆ ਸੀ ਤਾਂ ਉਦੋਂ ਬੁੱਢਾ ਨੇ ਕਿਹਾ ਸੀ ਕਿ, ਉਸਨੇ ਪਰਮੀਸ਼’ ਤੇ ਹਮਲਾ ਕਰਵਾਇਆ ਸੀ।
ਇਸ ਦੇ ਨਾਲ ਹੀ ਪੁਲਿਸ ਨੇ ਇਸ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਕਿ, ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਆਈਐਸਆਈ ਨਾਲ ਅਤੇ ਅੱਤਵਾਦੀ ਸੰਗਠਨ ਵਧਾਵਾ ਸਿੰਘ ਬੱਬਰ ਦੇ ਸੰਪਰਕ ਵਿੱਚ ਰਿਹਾ ਹੈ। ਪੁਲਿਸ ਬੁੱਢਾ ਤੋਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ, ਉਸਦੇ ਅਤੇ ਉਸਦੇ ਸਾਥੀ ਕਿੱਥੇ ਸਰਗਰਮ ਹਨ। ਬੁੱਢਾ ਨੂੰ ਸਾਲ 2011 ਦੇ ਕਤਲ਼ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਪਰ ਉਹ 2016 ਵਿੱਚ ਪੈਰੋਲ ਦੌਰਾਨ ਫਰਾਰ ਹੋ ਗਿਆ ਸੀ ਅਤੇ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
ਅਗਸਤ ਵਿੱਚ ਰੋਮਾਨੀਆ ਪੁਲਿਸ ਨੇ ਕੀਤਾ ਸੀ, ਬੁੱਢਾ ਨੂੰ ਗ੍ਰਿਫਤਾਰ
ਪੁਲਿਸ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦਾ ਪਿੱਛਾ ਪਿਛਲੇ ਕਈ ਸਮੇਂ ਤੋਂ ਕਰ ਰਹੀ ਹੈ ਪਰ ਯੂਏਈ ਵਿੱਚ ਉਸਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਸੀ। ਉਸ ਤੋਂ ਬਾਅਦ ਪੁਲਿਸ ਨੂੰ ਇੰਟਰਪੋਲ ਰਾਹੀਂ ਇੱਕ ਲੁੱਕ ਆਉਟ ਸਰਕੂਲਰ ਅਤੇ ਇੱਕ ਰੈਡ ਕਾਰਨਰ ਨੋਟਿਸ ਮਿਲਿਆ ਸੀ, ਜਿਸ ਦੀ ਮਦਦ ਰਾਹੀ ਰੋਮਾਨੀਆ ਪੁਲਿਸ ਨੇ 8 ਅਗਸਤ 2019 ਨੂੰ, ਬੁੱਢਾ ਨੂੰ ਫੜ ਲਿਆ। ਇਸ ਤੋਂ ਕੁਝ ਦਿਨਾਂ ਬਾਅਦ ਯੂਰਪ ਵਿੱਚ ਕੁਝ ਖਾਲਿਸਤਾਨ ਪੱਖੀ ਕਾਰਕੁਨਾਂ ਨੇ ਬੁੱਢਾ ਦੀ ਗ੍ਰਿਫਤਾਰੀ ਬਾਰੇ ਫੇਸਬੁੱਕ ‘ਤੇ ਇਕ ਅਪਡੇਟ ਪ੍ਰਕਾਸ਼ਤ ਕਰਦਿਆਂ ਇਸ ਨੂੰ’ ਪੰਜਾਬ ਵਿਚ ਖਾਲਿਸਤਾਨਾਂ ਲਈ ਇਕ ਮਜ਼ਬੂਤ ਅਵਾਜ਼ ‘ਕਰਾਰ ਦਿੱਤਾ ਸੀ ।


