ਗੈਂਗਸਟਰ ਮਨਪ੍ਰੀਤ ਮੰਨਾ ਨੂੰ ਇਸ ਖੁੰਖਾਰ ਗੈਂਗ ਦੇ ਮੈਂਬਰ ਨੇ ਭੁੰਨਿਆ ਗੋਲੀਆਂ ਨਾਲ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਜਿੱਥੇ ਇਕ ਵਾਰ ਫਿਰ ਤੋਂ ਗੈਂਗਸਟਰਵਾਦ ਦੇਖਣ ਨੂੰ ਮਿਲਿਆ। ਖੁੰਖਾਰ ਗੈਂਗਸਟਰ ਵਿੱਕੀ ਗੌਂਡਰ ਦੀ ਨੀਂਦ ’ਚ ਸੁਲਾਉਣ ਤੋਂ ਬਾਅਦ ਤੇ ਸੁਖਪ੍ਰੀਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਜਿੱਥੇ ਇਕ ਵਾਰ ਫਿਰ ਤੋਂ ਗੈਂਗਸਟਰਵਾਦ ਦੇਖਣ ਨੂੰ ਮਿਲਿਆ। ਖੁੰਖਾਰ ਗੈਂਗਸਟਰ ਵਿੱਕੀ ਗੌਂਡਰ ਦੀ ਨੀਂਦ ’ਚ ਸੁਲਾਉਣ ਤੋਂ ਬਾਅਦ ਤੇ ਸੁਖਪ੍ਰੀਤ ਬੁੱਢਾ ਦੀ ਗ੍ਰਿਫਤਾਰੀ ਦੇ ਬਾ੍ਅਦ ਫਿਰ ਤੋਂ ਗੈਂਗਸਟਰਵਾਦ ਦੇ ਮਾਮਲਾ ਸਾਹਮਣੇ ਆਉਣ ਲੱਗ ਪਏ ਹਨ। ਜਿਸ ਕਾਰਨ ਮੁੜ ਤੋਂ ਸੂਬੇ ਚ ਇਹਨਾਂ ਮਾਮਲਿਆਂ ਦੇ ਕਾਰਨ ਸਨਸਨੀ ਫੈਲ ਗਈ ਹੈ। ਦਸ ਦਈਏ ਕਿ ਮਲੋਟ ’ਚ ਗੈਂਗਸਟਰ ਮਨਪ੍ਰੀਤ ਮੰਨਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਗੈਂਗਸਟਰ ਮਨਪ੍ਰੀਤ ਮੰਨਾ ਨੂੰ 7 ਗੋਲੀਆਂ ਮਾਰੀਆਂ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਹਿਰਾਸਤ ’ਚ ਨਹੀਂ ਲਿਆ ਗਿਆ ਹੈ।

https://www.facebook.com/photo.php?fbid=2587415158040106&set=a.444058349042475&type=3&theater

ਉੱਥੇ ਹੀ ਇਸ ਮਾਮਲੇ ਦੀ ਜਿੰਮ੍ਹੇਵਾਰੀ ਲਾਰੇਂਸ ਬਿਸ਼ਨੋਈ ਗੈਂਗ ਨੇ ਲਈ ਹੈ। ਇਸ ਮਾਮਲੇ ਦੀ ਜਿੰਮ੍ਹੇਵਾਰੀ ਗੈਂਗ ਵੱਲੋਂ ਫੇਸਬੁੱਕ ਪੋਸਟ ਪਾ ਕੇ ਲਈ ਹੈ। ਪੋਸਟ ’ਚ ਰਾਜੂ ਭਿਸੋਦੀ ਨਾਂ ਦੇ ਗੈਂਗਸਟਰ ਨੇ ਜਿੰਮ੍ਹੇਵਾਰੀ ਲੈਂਦੇ ਹੋਏ ਕਿਹਾ ਕਿ ਉਸਨੇ ਨੇ ਮੰਨੀ ਨੂੰ ਮਾਰਿਆ ਹੈ ਕਿਉਕਿ ਮਨਪ੍ਰੀਤ ਮੰਨੀ ਨੇ ਅੰਕਿਤ ਭਰਾ ਦੀ ਮੁੱਖਬਰੀ ਕੀਤੀ ਸੀ। ਇਸ ਤੋਂ ਇਲਾਵਾ ਗੈਂਗਸਟਰ ਨੇ ਇਹ ਵੀ ਕਿਹਾ ਕਿ ਉਹ ਉਹਨਾਂ ਨੂੰ ਜਰੂਰ ਮਾਰਣਗੇ ਜੋ ਜੋ ਵੀ ਅੰਕਿਤ ਭਰਾ ਦੀ ਮੁੱਖਬਰੀ ਕਰੇਗਾ। ਖੈਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *