ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਹਿਲਾਂ ਗੈਂਗਸਟਰ ਤੇ ਹੁਣ ਸਮਾਜਸੇਵੀ ਦੇ ਨਾਮ ਤੋਂ ਜਾਣੇ ਜਾਂਦੇ ਕੁਲਵੀਰ ਨਰੂਆਣਾ ਨੂੰ ਬੇਸ਼ਕ ਲੋਕਾਂ ਦਾ ਪਿਆਰ ਭਰਿਆ ਸਮਰਥਨ ਮਿਲਦਾ ਹੈ ਪਰ ਪੰਜਾਬ ਪੁਲਿਸ ਹੁਣ ਵੀ ਕੁਲਵੀਰ ਨਰੂਆਣਾ ਇਕ ਨਾਮੀ ਗੈਂਗਸਟਰ ਹੀ ਮੰਨਦੀ ਹੈ। ਹਾਲਾਂਕਿ ਕੁਲਵੀਰ ਨਰੂਆਣਾਂ ਆਪਣੇ ਪਿੰਡ ਲਈ ਸਮਾਜਸੇਵਕ ਦੇ ਤੌਰ ‘ਤੇ ਕੰਮ ਕਰਦਾ ਹੈ ਤੇ ਪਿੰਡਵਾਸੀ ਵੀ ਉਸ ਦਾ ਸਮਰਥਨ ਕਰਦੇ ਹਨ।
ਗੈਂਗਸਟਰ ਤੋਂ ਸਮਾਜਸੇਵਕ ਬਣਨ ਦਾ ਸਫਰ
ਦੱਸ ਦਈਏ ਕੁਲਵੀਰ ਨਰੂਆਣਾ ਪਿਛਲੇ ਕੁਝ 3 ਸਾਲਾਂ ਤੋਂ ਸਮਾਜਸੇਵਕ ਦੇ ਤੌਰ ‘ਤੇ ਕੰਮ ਕਰ ਰਹੇ ਹਨ। ਇਨ੍ਹਾਂ ਤਿੰਨ ਸਾਲਾਂ ‘ਚ ਕੁਲਵੀਰ ਨਰੂਆਣਾ 57 ਗਰੀਬ ਲੜਕੀਆਂ ਦਾ ਵਿਆਹ ਕਰਵਾ ਚੁੱਕੇ ਹਨ ਅਤੇ ਅੱਜ 15 ਮਾਰਚ ਐਤਵਾਰ ਨੂੰ ਵੀ ਕੁਲਵੀਰ ਨਰੁਆਣਾਂ ਨੇ 25 ਗਰੀਬ ਕੁੜੀਆਂ ਦਾ ਵਿਆਹ ਕਰਵਾਇਆ ਹੈ। ਇਸ ਦੇ ਨਾਲ ਹੀ ਪਿੰਡ ਦੀ ਕਮੇਟੀ ਨਾਲ ਮਿਲ ਕੇ ਕਈ ਲੋਕ ਭਲਾਈ ਦੇ ਕਾਰਜ ਕਰਦੇ ਰਹਿੰਦੇ ਹਨ।
ਜਾਣੋਂ ਕੀ ਕਹਿਣਾ ਹੈ ਕੁਲਵੀਰ ਨਰੂਆਣਾਂ ਦਾ
ਆਪਣੀ ਜ਼ਿੰਦਗੀ ਦੇ ਸਫਰ ਦੀ ਕਹਾਣੀ ਬਿਆਨ ਕਰਦੇ ਕੁਲਵੀਰ ਨਰੂਆਣਾਂ ਦਾ ਕਹਿਣਾ ਹੈ ਕਿ, ਸਮੇਂ ਦੇ ਨਾਲ-ਨਾਲ ਤੇ ਵੱਧਦੀ ਉਮਰ ਦੇ ਨਾਲ ਹਰੇਕ ਆਦਮੀ ਨੂੰ ਆਪਣੇ ਅੰਦਰ ਬਦਲਾਅ ਲਿਆਣਾ ਜਰੂਰੀ ਹੁੰਦਾ ਹੈ ਪਰ ਜਰੂਰੀ ਹੈ ਕਿ, ਇਹ ਬਦਲਾਅ ਚੰਗਾ ਹੋਵੇ ਭਾਵ ਤੁਹਾਡੇ ਬਦਲਾਅ ਤੋਂ ਦੂਜੇ ਨੂੰ ਨੁਕਸਾਨ ਨਾ ਹੋਵੇ। ਇਸ ਗੱਲ ਦਾ ਧਿਆਨ ਰੱਖਣਾ ਵੀ ਜਰੂਰੀ ਹੁੰਦਾ ਹੈ। ਕੁਲਵੀਰ ਨਰੂਆਣਾਂ ਜਿਸ ਤਰ੍ਹਾਂ ਆਪ ਬਦਲੇ ਹਨ ਉਸੇ ਤਰ੍ਹਾਂ ਉਹ ਨੌਜਵਾਨਾਂ ਤੋਂ ਅਪੀਲ ਕਰਦੇ ਹਨ ਕਿ, ਉਹ ਗਲਤ ਰਸਤੇ ਨਾ ਪੈਂਣ, ਕਿਉਂਕਿ ਇਸਦਾ ਅੰਤ ਬਹੁਤ ਖਤਰਨਾਕ ਹੁੰਦਾ ਹੈ। ਸਮਾਜਸੇਵੀ ਕੁਲਵੀਰ ਮੁਤਾਬਿਕ ਨੌਜਵਾਨਾਂ ਨੂੰ ਨਸ਼ੇ ਖਿਲਾਫ ਜਾਗਰੂਕ ਕਰਨ ਲਈ ਵੀ ਪਿੰਡ ਦੀ ਲੋਕ ਭਲਾਈ ਕਮੇਟੀ ਦਾ ਹਿੱਸਾ ਬਣ ਕੇ ਮੁੰਹਿਮ ਚਲਾਉਂਣੀ ਚਾਹੀਦੀ ਹੈ। ਅੰਤ ‘ਚ ਕੁਲਵੀਰ ਨਰੂਆਣਾਂ ਕਹਿੰਦੇ ਹਨ ਕਿ, ਲੋਕ ਉਨ੍ਹਾਂ ਤੋਂ ਡਰਦੇ ਨਹੀਂ ਸਗੋਂ ਉਨ੍ਹਾਂ ਨੂੰ ਪਿਆਰ ਕਰਦੇ ਹਨ।


