ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਦੇ ਈਸੇਵਾਲ ਵਿੱਚ ਵਾਪਰੀ ਗੈਂਗਰੇਪ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ ਵਿੱਚ ਆਰੋਪੀਆਂ ਦੇ ਖਿਲਾਫ ਗੁੱਸ ਜੱਗ ਜਾਹਿਰ ਹੋ ਰਿਹਾ ਹੈ। ਇਸਦੇ ਦੇ ਚੱਲਦੇ ਹੀ ਬੀਤੇ ਦਿਨ ਕੋਰਟ ਵਿੱਚ ਪੇਸ਼ੀ ਦੌਰਾਨ 3 ਤਿੰਨ ਮੁਲਜ਼ਮਾਂ ਤੇ ਲੋਕਾਂ ਨੇ ਜੁੱਤੀਆ ਵਰ੍ਹਾਇਆ। ਇਸ ਤੋਂ ਇਲਾਵਾ ਪੰਜਾਬ ਦੇ ਗੈਂਗਸਟਰਾਂ ਦਾ ਇਹਨਾਂ ਆਰੋਪੀਆਂ ਦੇ ਖਿਲਾਫ ਆਪਣਾ ਗੁੱਸਾ ਜਾਹਿਰ ਕੀਤਾ ਹੈ। ਦੱਸ ਦਈਏ ਕਿ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਆਰੋਪੀਆਂ ਨੂੰ ਧਮਕੀ ਦਿੱਤੀ ਹੈ।
ਇਸ ਸੰਬੰਧੀ ਉਹਨਾਂ ਨੇ ਫੇਸਬੁੱਕ ਤੇ ਇਕ ਪੋਸਟ ਦੇ ਜਰੀਏ ਉਹਨਾਂ ਨੇ ਗੈਂਗਰੇਪ ਦੀ ਘਿਨੋਣੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਹਨਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਜੋ ਲੁਧਿਆਣੇ ਜਿਲੇ ਚ ਬੀਤੀ ਸ਼ਨੀਵਾਰ ਦੀ ਰਾਤ ਨੂੰ ਇਕ ਕੁੜੀ ਨਾਲ ਹੈਵਾਨੀਆਤ ਹੋਈ ਆਹ ਉਹ ਮਾਮਲੇ ਚ ਜਿਹਨਾਂ ਦੇ ਵੀ ਨਾਮ ਸਾਹਮਣੇ ਆਹ ਗਏ ਜੇ ਪੁਲਿਸ ਤੋਂ ਪਹਿਲਾਂ ਸਾਡੇ ਗਰੁੱਪ ਦੇ ਹੱਥ ਆਹ ਗਏ ਤਾਂ ਉਹਨਾਂ ਲਗਾੜਿਆਂ ਦੀ ਨਰਕਾਂ ਦੀ ਟਿਕਟ ਪੱਕੀ ਆ ਉਹਨਾਂ ਵਿਚ ਭਾਵੇ ਕੋਈ ਸਾਡਾ ਮਿੱਤਰ ਵੀ ਹੋਵੇ ਉਹ ਵੀ ਠੋਕਣਾਂ ਕਿਉਂ ਕੀ ਜੋ ਬੰਦਾ ਔਰਤ ਦੀ ਇਜਤ ਨੀ ਕਰਦਾ ਉਹ ਸਾਡਾ ਕੁਝ ਨੀ ਲੱਗਦਾ। ਪੁਲਿਸ ਨੂੰ ਬੇਨਤੀ ਆਹ ਜਲਦੀ ਮੁਲਜਮਾਂ ਤੇ ਕਾਰਵਾਈ ਕਰੋ। ਨਹੀਂ ਫਿਰ ਨਤੀਜੇ ਭੁਗਤਨ ਨੂੰ ਤਿਆਰ ਰਹੋ ਅਸੀਂ ਹੁਣ ਹੋਰ ਨੀ ਧੱਕਾ ਚੱਲਣ ਦੇਣਾਂ Wait&Watch
ਦੱਸਣਯੋਗ ਗੱਲ ਹੈ ਕਿ ਲੁਧਿਆਣਾ ਦੇ ਈਸੇਵਾਲ ਵਿੱਚ 12 ਨੌਜਵਾਨਾਂ ਨੇ ਇਕ ਲੜਕੀ ਦੇ ਨਾਲ ਗੈਂਗਰੇਪ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲੇ ਦੇ 3 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ ਆਰੋਪੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।


