ਸੁਖਪ੍ਰੀਤ ਬੁੱਢਾ ਨੇ ਕਰਨ ਔਜਲਾ ਨੂੰ ਸਬਕ ਸਿਖਾਉਣ ਲਈ ਚਲਾਈਆਂ ਗੋਲੀਆਂ- ਗੈਂਗਸਟਰ ਦਵਿੰਦਰ ਬੰਬੀਹਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਸਿੰਗਰ ਤੇ ਗੀਤਕਾਰ ਕਰਨ ਔਜਲਾ ਤੇ ਜਾਨਲੇਵਾ ਹਮਲਾ ਹੋਇਆ ਦਸ ਦਈਏ ਕਿ ਪੰਜਾਬੀ ਗਾਇਕ ਕਰਨ ਔਜਲਾ ਤੇ ਹੋਏ ਹਮਲੇ ਦੀ ਜਿੰਮ੍ਹਵਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਸਿੰਗਰ ਤੇ ਗੀਤਕਾਰ ਕਰਨ ਔਜਲਾ ਤੇ ਜਾਨਲੇਵਾ ਹਮਲਾ ਹੋਇਆ ਦਸ ਦਈਏ ਕਿ ਪੰਜਾਬੀ ਗਾਇਕ ਕਰਨ ਔਜਲਾ ਤੇ ਹੋਏ ਹਮਲੇ ਦੀ ਜਿੰਮ੍ਹਵਾਰੀ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਲਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸ਼ਨੀਵਾਰ ਰਾਤ ਨੂੰ ਸਰੀ ਚ ਕਰਨ ਔਜਲਾ ਤੇ ਗੋਲੀਆਂ ਵੱਜੀਆਂ ਹਨ। ਫਿਲਹਾਲ ਉਹਨਾਂ ਦੀ ਹਾਲਤ ਕਿਵੇਂ ਦੀ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ਮਾਮਲੇ ਤੇ ਗੈਂਗਸਟਰ ਦਵਿੰਦਰ ਬੰਬੀਹਾ ਨੇ ਆਪਣੇ ਇਕ ਫੇਸਬੁੱਕ ਪੋਸਟ ਜਰੀਏ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਪੱਖ ਚ ਗੱਲ ਕੀਤੀ।

https://www.facebook.com/photo.php?fbid=2252278288152565&set=a.250935718286842&type=3&theater

ਦਵਿੰਦਰ ਬੰਬੀਹਾ ਨੇ ਫੇਸਬੁੱਕ ਪੋਸਟ ਚ ਕਿਹਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ hope ਕੇ ਤੁਸੀ ਸਾਰੇ ਠੀਕ ਹੋਵੋਗੇ ਮੈ ਥੋਨੂੰ ਦੱਸਣਾ ਚਾਓਂਦਾ ਹਾਂ ਕੀ ਜੋ sandeep rehaan and Karan aujla (Rehan records) ਦਾ ਆਪਨੇ ਵੀਰ ਸੁਖਪ੍ਰੀਤ ਬੁੱਢਾ ਨਾਲ ਜੋ ਰੋਲਾ ਚਲ ਰਿਹਾ ਸੀ ਇਹਨਾਂ ਨੇ ਪੰਜਾਬ ਵਿਚ ਤਾਂ ਲੋਕਾਂ ਤੇ ਪ੍ਰਭਾਵ ਪਾਉਣ ਦੀ ਖਾਤਰ z+ security ਲੇ ਲਈ ਸੀ ਪਰ ਉਹ security ਇਹਨਾਂ ਨਾਲ ਕੈਨੇਡਾ ਤੱਕ ਨਹੀਂ ਗਈ ਫੇਰ ਆਪਣੇ ਵੀਰ ਸੁਖਪ੍ਰੀਤ ਬੁੱਢਾ ਨੇ ਇਹਨਾਂ ਨੂੰ ਸਬਕ ਸਿਖੋਣ ਦੀ ਖਾਤਰ ਕੈਨੇਡਾ ਵਿਚ ਹੀ ਇੱਕ ਦਿਨ ਵਿੱਚ 2 ਵਾਰ ਗੋਲੀਆਂ ਮਰਵਾ ਦਿੱਤੀਆ।

karan aujla

ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਤੋਂ ਪਹਿਲਾ 16 ਮਾਰਟ ਨੂੰ ਸੰਦੀਪ ਰੇਹਾਨ ਨੂੰ ਫੋਨ ਕਰਕੇ ਧਮਕੀ ਮਿਲੀ ਸੀ ਕਿ ਜਿਸ ਚ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਕਿਹਾ ਕਿ ਉਹ ਪੁਲਿਸ ਦਾ ਪਹੁੰਚ ਨਾ ਕਰਨ ਜੇਕਰ ਉਹ ਪੁਲਿਸ ਤੱਕ ਪਹੁੰਚ ਕਰਦੇ ਹਨ ਤਾਂ ਫਿਰੌਤੀ ਦੀ ਰਕਮ ਨੂੰ ਵਧਾ ਦਿੱਤਾ ਜਾਵੇਗਾ ਦੱਸਣਯੋਗ ਗੱਲ ਹੈ ਕਿ ਇਹ ਵੀ ਹੈ ਕਿ ਇਸ ਧਮਕੀ ਦੇ ਮਗਰੋਂ ਪੰਜਾਬ ਚ ਪੁਲਿਸ ਵੱਲੋਂ ਕਰਨ ਔਜਲਾ ਲਈ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ। ਪਰ ਸਰੀ ਚ ਉਹਨਾਂ ਤੇ ਹਮਲਾ ਹੋ ਗਿਆ। ਜਿਕਰ-ਏ-ਖਾਸ ਹੈ ਕਿ ਇਸ ਤੋਂ ਪਹਿਲਾ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਪਰਮੀਸ਼ ਵਰਮਾ ਤੇ ਜਾਨਲੇਵਾ ਹਮਲਾ ਕੀਤਾ ਸੀ। ਗੈਂਗਸਟਰ ਦਿਲਪ੍ਰੀਤ ਬਾਬਾ ਤੇ ਸੁਖਪ੍ਰੀਤ ਬੁੱਢਾ ਆਪਸ ਚ ਸਹਿਯੋਗੀ ਰਹੇ ਹਨ। ਪਰਮੀਸ਼ ਵਰਮਾ ਤੇ ਕੀਤੇ ਗਏ ਹਮਲੇ ਦੇ ਸਮੇਂ ਦਿਲਪ੍ਰੀਤ ਦੇ ਨਾਲ ਸੁਖਪ੍ਰੀਤ ਵੀ ਨਾਲ ਸੀ।  ਖੈਰ ਪੁਲਿਸ ਨੇ ਦਿਲਪ੍ਰੀਤ ਬਾਬਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *