ਆਖਿਰ ਗੈਂਗਸਟਰਾਂ ਨਾਲ ਸਿਆਸਤਦਾਨਾਂ ਦਾ ਕੀ ਹੈ ਰਿਸ਼ਤਾ ? ਅਕਾਲੀ ਦਲ ਤੇ ਕਾਂਗਰਸ ਹੋਏ ਆਹਮੋ-ਸਾਹਮਣੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੈਂਗਸਟਰਾਂ ਨਾਲ ਸਿਆਸਤਦਾਨਾਂ ਦੇ ਰਿਸ਼ਤਿਆਂ ਨੂੰ ਲੈਕੇ ਸਿਆਸਤ ਭਖਦੀ ਜਾ ਰਹੀ ਹੈ। ਦਸ ਦਈਏ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਹਰਜਿੰਦਰ ਬਿੱਟੂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੈਂਗਸਟਰਾਂ ਨਾਲ ਸਿਆਸਤਦਾਨਾਂ ਦੇ ਰਿਸ਼ਤਿਆਂ ਨੂੰ ਲੈਕੇ ਸਿਆਸਤ ਭਖਦੀ ਜਾ ਰਹੀ ਹੈ। ਦਸ ਦਈਏ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਹਰਜਿੰਦਰ ਬਿੱਟੂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀਆਂ ਤਸਵੀਰਾਂ ਪੇਸ਼ ਕੀਤੀਆਂ। ਜਿਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦਾ ਰਿਸ਼ਤਾ ਹੋਣ ਦਾ ਦਾਅਵਾ ਕੀਤਾ ਹੈ। ਕਾਬਿਲੇਗੌਰ ਹੈ ਕਿ ਸੂਬੇ ’ਚ ਗੈਂਗਸਟਰਾਂ ਤੇ ਅਕਾਲੀ ਦਲ ਕਾਂਗਰਸ ਆਹਮੋ ਸਾਹਮਣੇ ਹੋ ਗਏ ਹਨ।

akali Dal  ਸੀਐੱਮ ਕੈਪਟਨ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਗੈਂਗਸਟਰ ਹਰਜਿੰਦਰ ਬਿੱਟੂ ਦੇ ਅਕਾਲੀ ਦਲ ਦੇ ਨਾਲ ਸੰਬੰਧ ਹੈ। ਜਿਸ ਤੋਂ ਬਾਅਦ ਅਕਾਲੀ ਦਲ ਨੇ ਵੀ ਤਸਵੀਰਾਂ ਸਾਂਝੀਆਂ ਕਰਦਿਆਂ ਗੈਂਗਸਟਰ ਹਰਜਿੰਦਰ ਬਿੱਟੂ ਦਾ ਸੰਬੰਧ ਸੀਐੱਮ ਕੈਪਟਨ ਦੇ ਨਾਲ ਹੋਣ ਦਾ ਦਾਅਵਾ ਕੀਤਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਜਿਹਨੀਆਂ ਵੀ ਤਸਵੀਰਾਂ ਜਨਤਾ ਦੇ ਸਾਹਮਣੇ ਰੱਖੀਆਂ ਹਨ

Captain

ਉਹਨਾਂ ਨੂੰ ਡੀਜੀਪੀ ਦੇ ਸਾਹਮਣੇ ਰੱਖਣ ਲਈ ਕਿਹਾ। ਜਿਕਰ-ਏ-ਖਾਸ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਗੈਂਗਸਟਰ ਅਤੇ ਸਿਆਸਤ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ। ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਸੁਖਜਿੰਦਰ ਰੰਧਾਵਾ ਦਾ ਸੰਬੰਧ ਗੈਂਗਸਟਰਾਂ ਨਾਲ ਦੱਸਿਆ ਸੀ। ਜਿਸ ਤੇ ਅਕਾਲੀ ਦਲ ਨੇ ਕਹਿਣਾ ਹੈ ਕਿ ਸੀਐੱਮ ਕੈਪਟਨ ਰੰਧਾਵਾ ਨੂੰ ਸਾਫ ਤੌਰ ਬਚਾਉਂਦੇ ਹੋਏ ਨਜਰ ਆ ਰਹੇ ਹਨ।

 

Leave a Reply

Your email address will not be published. Required fields are marked *