ਗੈਂਗਸਟਰ ਅਮਰਪ੍ਰੀਤ ਸਮਰਾ ਦਾ ਕੈਨੇਡਾ ਵਿੱਚ ਗੋਲ਼ੀਆਂ ਮਾਰ ਕੇ ਕਤਲ

ਚੰਡੀਗੜ੍ਹ :  ਕੈਨੇਡਾ ਵਿੱਚ ਅਮਰਪ੍ਰੀਤ ਸਮਰਾ ਨੂੰ ਰਿਸੈਪਸ਼ਨ ਤੋਂ ਬਾਹਰ ਨਿਕਲਣ ਸਮੇਂ ਗੋਲੀਆਂ ਮਾਰੀਆਂ ਗਈਆਂ ਹਨ। ਵੈਨਕੁਵਰ ਵਿੱਚ ਸਮਰਾ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਪਿਛਲੇ…

ਚੰਡੀਗੜ੍ਹ :  ਕੈਨੇਡਾ ਵਿੱਚ ਅਮਰਪ੍ਰੀਤ ਸਮਰਾ ਨੂੰ ਰਿਸੈਪਸ਼ਨ ਤੋਂ ਬਾਹਰ ਨਿਕਲਣ ਸਮੇਂ ਗੋਲੀਆਂ ਮਾਰੀਆਂ ਗਈਆਂ ਹਨ। ਵੈਨਕੁਵਰ ਵਿੱਚ ਸਮਰਾ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਪਿਛਲੇ ਸਾਨ ਉਕਤ ਗੈਂਗਸਟਰ ਨੂੰ ਟੌਪ 11 ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ। ਵੈਨਕੁਵਰ ਪੁਲਿਸ ਵੱਲੋਂ ਬ੍ਰਦਰਜ਼ ਕੀਪਰਜ਼ ਗਰੁੱਪ ਵੱਲੋਂ ਇਹ ਕਤਲ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਵਾਰਦਾਤ ਵਾਲੀ ਥਾਂ ਨਜ਼ਦੀਕ ਇਕ ਅੱਗ ਲੱਗੀ ਕਾਰ ਵੀ ਬਰਾਮਦ ਹੋਈ ਹੈ।

ਜਾਣਕਾਰੀ ਅਨੁਸਾਰ ਸਮਰਾ ਦੀ ਦੂਜੀ ਗੈਂਗ ਨਾਲ ਲਗਾਤਾਰ ਵਿਵਾਦ ਚੱਲ ਰਿਹਾ ਸੀ। ਫੇਜ਼ਰਵਿਊ ਵਿਖੇ ਸਮਰਾ ਤੇ ਉਸ ਦਾ ਭਰਾ ਇਕ ਰਿਸੈਪਸ਼ਨ ਪਾਰਟੀ ਉਤੇ ਗਏ ਸਨ, ਜਿਥੇ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਥੋਂ ਫਰਾਰ ਹੋ ਗਏ। 2015 ਤੋਂ ਲੈ ਕੇ ਹੁਣ ਤਕ ਸਮਰਾ ਐਕਟਿਵ ਸੀ।

ਦੱਸ ਦਈਏ ਕਿ ਪਿਛਲੇ ਸਾਲ ਕੈਨੇਡੀਅਨ ਪੁਲਿਸ ਏਜੰਸੀਆਂ ਨੇ 11 ਖਤਰਨਾਕ ਗੈਂਗਸਟਰਾਂ ਦੀ ਸੂਚੀ ਜਾਰੀ ਕੀਤੀ ਸੀ। ਇਨ੍ਹਾਂ 11 ਗੈਂਗਸਟਰਾਂ ਵਿੱਚੋਂ 9 ਪੰਜਾਬੀ ਮੂਲ ਦੇ ਸਨ।  ਇਨ੍ਹਾਂ 11 ਗੈਂਗਸਟਰਾਂ ਦੀ ਸੂਚੀ ਵਿੱਚ ਸਮਰਾ ਦਾ ਨਾਂ ਦੂਜੇ ਨੰਬਰ ਉਤੇ ਸੀ। ਸੂਚੀ ਵਿੱਚ ਸ਼ਕੀਲ ਬਸਰਾ (28), ਅਮਰਪ੍ਰੀਤ ਸਮਰਾ (28), ਜਗਦੀਪ ਚੀਮਾ (30), ਰਵਿੰਦਰ ਸ਼ਰਮਾ (35), ਬਰਿੰਦਰ ਧਾਲੀਵਾਲ (39), ਐਂਡੀ ਸੇਂਟ ਪੀਅਰੇ (40) ਸ਼ਾਮਲ ਹਨ। ਗੁਰਪ੍ਰੀਤ ਧਾਲੀਵਾਲ (35), ਰਿਚਰਡ ਜੋਸਫ ਵਿਟਲੌਕ (40), ਸਮਰੂਪ ਗਿੱਲ (29), ਸੁਮਦੀਸ਼ ਗਿੱਲ (28) ਅਤੇ ਸੁਖਦੀਪ ਪੰਸਾਲੀ ਸ਼ਾਮਲ ਹਨ।

Leave a Reply

Your email address will not be published. Required fields are marked *