ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਚ ਗੰਦੇ ਨਾਲੇ ਦੀ ਸਮੱਸਿਆ ਲੋਕਾਂ ਨੂੰ ਪਹਿਲਾਂ ਤੋਂ ਹੀਪਰੇਸ਼ਾਨ ਕਰ ਰਹੀ ਹੈ ਪਰ ਹੁਣ ਲੋਕਾਂ ਨੂੰ ਹੋਰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਗੰਦੇ ਨਾਲੇ ਦਾ ਪਾਣੀ ਉਵਰਫਲੋ ਹੋ ਗਿਆ ਹੈ। ਜਿਸ ਕਾਰਨ ਨਾਲੇ ਦੇ ਨਾਲ ਲਗਦੇ ਇਲਾਕਿਆ ਚ ਪਾਣੀ ਭਰ ਰਿਹਾ ਹੈ। ਜੋ ਕਿ ਲੋਕਾਂ ਦੀ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ।
ਗੰਦੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ਚ ਵੜ੍ਹ ਰਿਹਾ ਹੈ। ਜਿਸ ਕਾਰਨ ਘਰਾਂ ਚੋਂ ਗੰਦੀ ਬਦਬੂ ਆ ਰਹੀ ਹੈ। ਉੱਥੇ ਹੀ ਲੋਕਾਂ ਨੂੰ ਖਤਰਨਾਕ ਬਿਮਾਰੀਆਂ ਫੈਲਣ ਦਾ ਖਤਰਾ ਵਧ ਰਿਹਾ ਹੈ।

