ਲਾਹੌਰ : ਪਾਕਿਸਤਾਨ (Pakistan) ਵਿਚ ਸਿਆਸੀ ਹਲਚਲ (Political turmoil) ਜਾਰੀ ਹੈ। ਇਸ ਵਿਚਾਲੇ ਇਮਰਾਨ ਖਾਨ (Imran Khan) ਦੀ ਪਤਨੀ ਬੁਸ਼ਰਾ ਬੀਬੀ (Bushra Bibi) ਦੀ ਕਰੀਬੀ ਦੋਸਤ ਦੀ ਮੁਲਕ ਛੱਡ ਕੇ ਭੱਜ ਜਾਣ ਦੀ ਖਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ (Social media) ‘ਤੇ ਫਰਾਹ ਖਾਨ (Farah Khan) ਦੀ ਇਕ ਤਸਵੀਰ ਵਾਇਰਲ (Picture viral) ਹੋ ਰਹੀ ਹੈ। ਇਸ ਵਿਚ ਉਹ ਇਕ ਫਲਾਈਟ ਵਿਚ ਬੈਠੀ ਨਜ਼ਰ ਆ ਰਹੀ ਹੈ। Also Read : ਮਾਂ ਨੇ ਬੇਟੇ ਨੂੰ ਗਾਂਜਾ ਪੀਣ ਤੋਂ ਰੋਕਣ ਲਈ ਦਿੱਤੀ ਅਜਿਹੀ ਸਜ਼ਾ ਕਿ ਦੇਖਦੇ ਰਹਿ ਗਏ ਗੁਆਂਢੀ
Is that a Punjab government or a federal government plane? Or that of some big Pakistani tycoon? It would be interesting to know. https://t.co/ZIksdImS91
— Miftah Ismail (@MiftahIsmail) April 5, 2022
ਰਿਪੋਰਟਸ ਮੁਤਾਬਕ ਜੇਕਰ ਪਾਕਿਸਤਾਨ ਵਿਚ ਨਵੀਂ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਨੂੰ ਗ੍ਰਿਫਤਾਲ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਬੁਸ਼ਰਾ ਬੀਬੀ ਦੀ ਕਰੀਬੀ ਦੋਸਤ ਫਰਾਹ ਖਾਨ ਦੁਬਈ ਭੱਜ ਗਈ ਹੈ। ਖਾਸ ਗੱਲ ਇਹ ਹੈ ਕਿ ਉਹ ਤਕਰੀਬਨ 90 ਹਜ਼ਾਰ ਡਾਲਰ (67 ਲੱਖ ਭਾਰਤੀ ਰੁਪਏ ਜਾਂ 1.66 ਕਰੋੜ ਪਾਕਿਸਤਾਨੀ ਰੁਪਏ) ਲੈ ਕੇ ਭੱਜੀ ਹੈ। ਦਰਅਸਲ ਵਾਇਰਲ ਫੋਟੋ ਵਿਚ ਜੋ ਬੈਗ ਦਿਖ ਰਿਹਾ ਹੈ, ਉਸ ਦੀ ਕੀਮਤ 90 ਹਜ਼ਾਰ ਡਾਲਰ ਦੱਸੀ ਜਾ ਰਹੀ ਹੈ। Also Read: ਪੰਜਾਬ ‘ਚ ਪਏਗੀ ਅਜੇ ਤੱਪਦੀ ਗਰਮੀ, ਕਈ ਜ਼ਿਲ੍ਹਿਆਂ ‘ਚ ਤਾਪਮਾਨ 43 ਡਿਗਰੀ ਤੋਂ ਪਾਰ
ਇੰਨਾ ਹੀ ਨਹੀਂ ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਉਹ 3 ਅਪ੍ਰੈਲ ਨੂੰ ਦੁਬਈ ਪਹੁੰਚੀ। ਇਸੇ ਦਿਨ ਇਮਰਾਨ ਖਾਨ ਨੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰ ਦਿੱਤਾ ਸੀ ਅਤੇ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਸਪੀਕਰ ਨੇ ਖਾਰਿਜ ਕਰ ਦਿੱਤਾ ਸੀ। ਜਿਓ ਨਿਊਜ਼ ਮੁਤਾਬਕ ਪੀ.ਐੱਮ.ਐੱਲ.-ਐੱਨ. ਨੇਤਾ ਅਤੇ ਸਾਬਕਾ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਕਿਹਾ ਕਿ ਫਰਾਹ ਨੇ ਪੰਜਾਬ ਸੂਬੇ ਦੇ ਅਫਸਰਾਂ ਦਾ ਤਬਾਦਲਾ ਕਰਵਾਉਣ ਅਤੇ ਉਨ੍ਹਾਂ ਨੂੰ ਮਨਚਾਹੀ ਤਾਇਨਾਤੀ ਦਿਵਾਉਣ ਦੇ ਏਵਜ ਵਿਚ ਮੋਟੀ ਰਕਮ ਵਸੂਲੀ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਹ 6 ਅਰਬ ਪਾਕਿਸਤਾਨੀ ਰੁਪਇਆਂ ਦਾ ਵੱਡਾ ਘੋਟਾਲਾ ਹੈ। ਪਾਕਿਸਤਾਨ ਮੁਸਲਿਮ ਲੀਗ (ਐੱਨ) ਦੀ ਉਪ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੇ ਦਾਅਵਾ ਕੀਤਾ ਕਿ ਫਰਾਹ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਦੇ ਇਸ਼ਾਰੇ ‘ਤੇ ਇਹ ਭ੍ਰਿਸ਼ਟਾਚਾਰ ਕੀਤਾ ਹੈ।



