ਜੰਮੂ ਕਸ਼ਮੀਰ : ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ, ਮੁਠਭੇੜ ਦੌਰਾਨ 4 ਅੱਤਵਾਦੀ ਢੇਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਦੇ ਖਾਤਮੇ ਲਈ ਸੁਰੱਖਿਆ ਬਲਾਂ ਦੁਆਰਾ ਲਗਾਤਾਰ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਸੇ ਕੜੀ ਅੰਦਰ ਅੱਜ ਬੁੱਧਵਾਰ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਦੇ ਖਾਤਮੇ ਲਈ ਸੁਰੱਖਿਆ ਬਲਾਂ ਦੁਆਰਾ ਲਗਾਤਾਰ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਸੇ ਕੜੀ ਅੰਦਰ ਅੱਜ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਸ਼ੌਪੀਆ ਜਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਵਿਚਾਲੇ ਹੋਈ ਮੁਠਭੇੜ ਦੌਰਾਨ ਚਾਰ ਅੱਤਵਾਦੀ ਮਾਰ ਗਿਰਾਏ ਗਏ ਹਨ। ਹਾਲਾਂਕਿ ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ।

ਸੰਕੇਤਕ ਤਸਵੀਰ

ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ੋਪੀਆ ਜ਼ਿਲ੍ਹੇ ਦੇ ਐਮਸ਼ਿਪੋਰਾ ਇਲਾਕੇ ਵਿਚ ਕੁੱਝ ਅੱਤਵਾਦੀ ਛਿਪੇ ਹੋਏ ਹਨ, ਜਿਸ ਤੋਂ ਬਾਅਦ ਸੈਨਾ ਦੀ 62ਵੀਂ ਰਾਸ਼ਟਰੀ ਰਾਇਫਲ, ਸੀਆਰਪੀਐਫ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਮਿਲ ਕੇ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਅਤੇ ਜਾਣਕਾਰੀ ਦੇ ਆਧਾਰ ਉੱਤੇ ਇਲਾਕੇ ਦੀ ਘੇਰਾਬੰਦੀ ਕੀਤੀ। ਇਸ ਦੌਰਾਨ ਖੁਦ ਨੂੰ ਘਿਰਿਆ ਵੇਖ ਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਕਈ ਘੰਟੇ ਚੱਲੀ ਮੁਠਭੇੜ ਵਿਚ ਚਾਰ ਅੱਤਵਾਦੀ ਢੇਰ ਹੋ ਗਏ ਹਨ। ਹਾਲਾਂਕਿ ਤਲਾਸ਼ੀ ਅਭਿਆਨ ਅਜੇ ਵੀ ਚਲਾਇਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਲਾਕੇ ਵਿਚ ਹੋਰ ਦਹਿਸ਼ਤਗਰਦ ਵੀ ਛਿਪੇ ਹੋ ਸਕਦੇ ਹਨ। ਉੱਥੇ ਹੀ ਇਸ ਮੁਠਭੇੜ ਵਿਚ ਸੈਨਾ ਦੇ 3 ਜਵਾਨ ਵੀ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਉੱਥੇ ਹੀ ਕਸ਼ਮੀਰ ਜੋਨ ਦੇ ਆਈਜੀ ਵਿਜੈ ਕੁਮਾਰ ਨੇ ਦੱਸਿਆ ਹੈ ਕਿ ਮੁਠਭੇੜ ਵਿਚ ਜੈਸ਼ ਦਾ ਸੀਨੀਅਰ ਕਮਾਂਡਰ ਅਤੇ ਆਈਈਡੀ ਮਾਹਰ ਵਾਲਿਦ ਸਮੇਤ ਤਿੰਨ ਅੱਤਵਾਦੀਆਂ ਦਾ ਖਾਤਮ ਕੀਤਾ ਗਿਆ ਹੈ।ਇਨ੍ਹਾਂ ਕੋਲੋਂ ਇਕ ਐਮ 4 ਰਾਇਫਲ, ਇਕ ਏਕੇ-47 ਅਤੇ ਇਕ ਪਿਸਟਲ ਵੀ ਬਰਾਮਦ ਹੋਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਹੋਈ ਮੁਠਭੇੜ ਵਿਚ ਤਿੰਨ ਦਹਿਸ਼ਤਗਰਦ ਮਾਰੇ ਗਏ ਸਨ।

Leave a Reply

Your email address will not be published. Required fields are marked *