ਲੰਬੀ- ਵਿਧਾਨ ਸਭਾ ਹਲਕਾਂ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਸ਼ਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਲਗਾਤਰ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ ਅੱਜ ਵੀ ਉਨ੍ਹਾਂ ਵਲੋਂ ਹਲ਼ਕੇ ਦੇ ਪਿੰਡਾਂ ਵਿਚ ਚੋਣ ਜਲਸਿਆ ਨੂੰ ਸੰਬੋਧਨ ਕੀਤਾ।
Also Read: IRCTC: 14 ਫਰਵਰੀ ਤੋਂ 100 ਫੀਸਦੀ ਟਰੇਨਾਂ ‘ਚ ਮਿਲੇਗਾ ਪੱਕਿਆ ਹੋਇਆ ਭੋਜਨ
ਹਲਕਾ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਹਲ਼ਕੇ ਵਿਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਵੀ ਉਨ੍ਹਾਂ ਨੇ ਪਿੰਡ ਪੰਜਾਵਾ, ਸਿਖਵਾਲਾ, ਫਤੂਹੀਖੇੜਾ ਪਿੰਡਾਂ ਵਿਚ ਚੋਣ ਜਲਸਿਆ ਨੂੰ ਸਬੋਧਨ ਕੀਤਾ। ਉਨ੍ਹਾਂ ਸੰਬੋਧਨ ਕਰਦੇ ਕਿਹਾ ਕਿ ਇਹ ਹਲਕਾ ਮੇਰਾ ਇਕ ਪਰਿਵਾਰ ਹੈ। ਮੈਂ ਇਸ ਹਲਕੇ ਦੀ ਲੰਮੇਂ ਸਮੇਂ ਤੋਂ ਸੇਵਾ ਕੀਤੀ ਹੈ, ਮੇਰਾ ਸੁਪਨਾ ਹੈ ਕੇ ਮੇਰਾ ਆਖਰੀ ਸਾਹ ਵੀ ਤੁਹਾਡੀ ਸੇਵਾ ਵਿਚ ਨਿਕਲੇ। ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਉੱਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਕੁੜਤਾ ਪਜਾਮਾ ਬਦਲਣ ਉੱਤੇ ਵੀ ਟਾਈਮ ਲਗਦਾ ਪਰ ਇਹ ਲੋਕ ਪਾਰਟੀ ਬਦਲਣ ਲੱਗੇ ਭੋਰਾ ਟਾਈਮ ਨਹੀਂ ਲਾਉਂਦੇ। ਉਨ੍ਹਾਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਕਾਮਜਾਬ ਕਰਨ ਦੀ ਅਪੀਲ ਕੀਤੀ।
Also Read: ਜਲਾਲਾਬਾਦ ‘ਚ ਸੁਖਬੀਰ ਬਾਦਲ ਦੀ ਦਹਾੜ, ਕਿਹਾ- ‘ਅਸੀਂ ਕੀਤਾ ਬੀਮਾਰੀਆਂ ਦਾ ਇਲਾਜ’
ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਪਹਿਲਾ ਪੰਜਾਬ, ਹੁਣ ਗੋਆ ਵਿਚ ਇਕ ਮੌਕੇ ਦੀ ਮੰਗ ਕਰ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਇਨ੍ਹਾਂ ਨੂੰ ਇਕ ਮੌਕਾ ਦੇ ਕੇ ਮਰਨਾ। ਇਹ ਦੇਸ਼ ਦੀ ਸਰਕਾਰ ਦਾ ਵੀ ਮੌਕਾ ਮੰਗਣਗੇ ਇਨ੍ਹਾਂ ਕੋਲ ਕੋਈ ਤਜ਼ਰਬਾ ਹੀ ਨਹੀਂ, ਗੱਲ ਕਰਦੇ ਹਨ ਇਕ ਮੌਕੇ ਦੀ। ਰਾਜਨੀਤਕ ਪਾਰਟੀਆਂ ਵਲੋਂ ਆਪਣਾ-ਆਪਣਾ ਮੈਨੀਫੈਸਟੋ ਜਾਰੀ ਕੀਤੇ ਜਾਣ ਉੱਤੇ ਪੁੱਛਣ ਉੱਤੇ ਉਨ੍ਹਾਂ ਕਿਹਾ ਕਿ ਜੋ ਪਾਰਟੀਆਂ ਆਪਣੇ ਮੈਨੀਫੈਸਟੋ ਮੁਤਾਬਕ ਕੀਤੇ ਵਾਅਦੇ ਪੂਰੇ ਨਹੀਂ ਕਰਦੀਆਂ, ਉਨ੍ਹਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਜਿਵੇਂ ਕਿ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਹਿਬ ਦੀ ਸਹੁੰ ਖਾਧੀ ਸੀ ਪਰ ਕੋਈ ਵਾਅਦਾ ਪੂਰਾ ਨਹੀਂ ਕੀਤਾ।



