ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਿਸ਼ਾਵਰ ਹਾਈ ਕੋਰਟ ਦੇ ਚੀਫ਼ ਜਸਟਿਸ ਵਕਾਰ ਅਹਿਮਦ ਸੇਠ ਦੀ ਅਗਵਾਈ ਵਾਲੀ ਵਿਸ਼ੇਸ਼ ਅਦਾਲਤ ਦੇ ਤਿੰਨ ਮੈਂਬਰੀ ਬੈਂਚ ਨੇ ਮੰਗਲਵਾਰ ਨੂੰ ਅਜਿਹੀ ਸਜ਼ਾ ਸੁਣਾਈ ਹੈ। ਬਹਿਰਹਾਲ ਪਰਵੇਜ਼ ਮੁਸ਼ੱਰਫ ਦੁਬਈ ਵਿੱਚ ਹਨ। 3 ਦਸੰਬਰ, 2007 ਨੂੰ, ਪ੍ਰਵੇਜ਼ ਮੁਸ਼ੱਰਫ ਉੱਤੇ ਐਮਰਜੈਂਸੀ ਲਈ ਦਸੰਬਰ, 2013 ਵਿੱਚ ਦੇਸ਼ਦ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਸ਼ੱਰਫ ਨੂੰ 31 ਮਾਰਚ 2014 ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਲਾਹੌਰ ਹਾਈ ਕੋਰਟ (ਐਲਐਚਸੀ) ਵਿੱਚ ਪਟੀਸ਼ਨ ਦਾਇਰ ਕਰਕੇ ਇਸਲਾਮਾਬਾਦ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਲੰਬਿਤ ਕਾਰਵਾਈ ਰੋਕਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਖਿਲਾਫ ਦੇਸ਼ਦ੍ਰੋਹ ਦਾ ਮਾਮਲਾ ਦਰਜ ਹੈ।
A special court hands death sentence to former military dictator Pervez Musharraf in a high treason case
Read @ANI story | https://t.co/6ypwp8kc32 pic.twitter.com/yAUTElaEgw
— ANI Digital (@ani_digital) December 17, 2019
ANI ਦੀ ਜਾਣਕਾਰੀ ਮੁਤਾਬਿਕ, ਵਕੀਲ ਖਵਾਜਾ ਅਹਿਮਦ ਤਾਰਿਕ ਰਹੀਮ ਅਤੇ ਅਜ਼ਹਰ ਸਿਦੀਕੀ ਨੇ ਦਾਇਰ ਕੀਤੀ ਪਟੀਸ਼ਨ, ਐਲਐਚਸੀ ਨੂੰ ਵਿਸ਼ੇਸ਼ ਅਦਾਲਤ ਵਿੱਚ ਕਾਰਵਾਈ ਰੋਕਣ ਲਈ ਕਿਹਾ ਗਿਆ, ਜਦੋਂ ਤੱਕ ਮੁਸ਼ੱਰਫ ਦੀ ਐਲਐਚਸੀ ਤੋਂ ਪਹਿਲਾਂ ਪੈਂਡਿੰਗ ਪਟੀਸ਼ਨ ‘ਤੇ ਫੈਸਲਾ ਨਹੀਂ ਕੀਤਾ ਜਾਂਦਾ।
https://www.facebook.com/LivingIndiaNewschannel/videos/474559473462464/
ਪਟੀਸ਼ਨ ਵਿੱਚ, ਮੁਸ਼ੱਰਫ ਨੇ ਇੱਕ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਉੱਤੇ ਦੇਸ਼ਦ੍ਰੋਹ ਅਤੇ ਗੈਰਕਾਨੂੰਨੀ ਕੰਮਾਂ ਦੇ ਦੋਸ਼ਾਂ ਤਹਿਤ ਮੁਕਦਮਾ ਚਲਾਇਆ ਗਿਆ ਸੀ। ਮੁਸ਼ੱਰਫ ਨੇ ਤਿੰਨ ਮੈਂਬਰੀ ਵਿਸ਼ੇਸ਼ ਅਦਾਲਤ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿੱਚ ਇਹ ਨਵੀਂ ਪਟੀਸ਼ਨ ਦਾਇਰ ਕੀਤੀ ਸੀ।

