NSE ਦੀ ਸਾਬਕਾ CEO ਚਿੱਤਰਾ ਰਾਮਕ੍ਰਿਸ਼ਨ ਦੇ ਘਰ ਮਾਰੇ ਛਾਪੇ, ਮੁੰਬਈ ਸਥਿਤ ਘਰ ‘ਤੇ ਆਈ.ਟੀ. ਦਾ ਛਾਪਾ

ਨਵੀਂ ਦਿੱਲੀ : ਨੈਸ਼ਨਲ ਸਟਾਕ ਐਕਸਚੇਂਜ (National Stock Exchange) (ਐੱਨ.ਐੱਸ.ਈ.) ਦੀ ਸਾਬਕਾ ਸੀ.ਈ.ਓ. ਚਿੱਤਰਾ ਰਾਮਕ੍ਰਿਸ਼ਨ (Former CEO Chitra Ramakrishnan) ਦੇ ਮੁੰਬਈ ਸਥਿਤ ਘਰ ‘ਤੇ ਇਨਕਮ…

ਨਵੀਂ ਦਿੱਲੀ : ਨੈਸ਼ਨਲ ਸਟਾਕ ਐਕਸਚੇਂਜ (National Stock Exchange) (ਐੱਨ.ਐੱਸ.ਈ.) ਦੀ ਸਾਬਕਾ ਸੀ.ਈ.ਓ. ਚਿੱਤਰਾ ਰਾਮਕ੍ਰਿਸ਼ਨ (Former CEO Chitra Ramakrishnan) ਦੇ ਮੁੰਬਈ ਸਥਿਤ ਘਰ ‘ਤੇ ਇਨਕਮ ਟੈਕਸ (Income tax) ਦੀ ਰੇਡ ਹੋਈ ਹੈ। ਉਨ੍ਹਾਂ ‘ਤੇ ਅਧਿਆਤਮਕ ਗੁਰੂ (Spiritual Guru) ਦੇ ਨਾਲ ਗੁਪਤ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਹੈ। ਸੇਬੀ ਨੇ 11 ਫਰਵਰੀ ਨੂੰ ਰਾਮਕ੍ਰਿਸ਼ਨ (Ramakrishnan) ‘ਤੇ ਜੁਰਮਾਨਾ ਲਗਾਇਆ ਸੀ। ਮਾਰਕੀਟ ਰੈਗੂਲੇਟਰ (Market regulator) ਨੇ ਐਕਸਚੇਂਜ ਦੀ ਗੁਪਤ ਜਾਕਾਰੀ ਨੂੰ ਕਿਸੇ ਅਣਪਛਾਤੇ ਵਿਅਕਤੀ ਦੇ ਨਾਲ ਸਾਂਝਾ ਕਰਨ ਲਈ ਚਿੱਤਰਾ ‘ਤੇ 3 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਰਾਮਕ੍ਰਿਸ਼ਨ ਨੇ ਦਸੰਬਰ 2016 ਨੂੰ ਸੀ.ਈ.ਓ. ਦਾ ਅਹੁਦਾ ਛੱਡਿਆ ਸੀ। ਚਿੱਤਰਾ ਰਾਮਕ੍ਰਿਸ਼ਨ (Chitra Ramakrishnan) ਹਿਮਾਲਿਆ ਦੇ ਅਦ੍ਰਿਸ਼ ਯੋਗੀ ਦੀ ਸਲਾਹ ‘ਤੇ ਸਲਾਹ ਲੈਂਦੀ ਸੀ। Also Read : ਲੰਬੀ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਚੋਣ ਰੈਲੀ, ਕਿਹਾ- ਕਾਂਗਰਸ ਨੇ ਕੀਤੇ ਝੂਠੇ ਵਾਅਦੇ 

Income tax check on Chitra Ramakrishnan related places ...! || சித்ரா  ராமகிருஷ்ணன் தொடர்பான இடங்களில் வருமான வரித்துறை சோதனை...!

ਇਨ੍ਹਾਂ ਨੂੰ ਬਾਬਾ ਦੀ ਸਲਾਹ ‘ਤੇ ਆਨੰਦ ਸੁਬਰਾਮਣੀਅਮ ਨੂੰ ਐਕਸਚੇਂਜ ਵਿਚ ਸਮੂਹ ਪਰਿਚਾਲਕ ਅਧਿਕਾਰੀ ਅਤੇ ਪ੍ਰਬੰਧ ਨਿਦੇਸ਼ਕ ਦਾ ਸਲਾਹਕਾਰ ਨਿਯੁਕਤ ਕੀਤਾ ਸੀ। ਚਿੱਤਰਾ ਰਾਮਕ੍ਰਿਸ਼ਨ ਅਪ੍ਰੈਲ, 2013 ਤੋਂ ਦਸੰਬਰ, 2016 ਤੱਕ ਐੱਨ.ਐੱਸ.ਈ. ਦੀ ਐੱਮ.ਡੀ. ਅਤੇ ਸੀ.ਈ.ਓ. ਸੀ। ਇਸ ਦੌਰਾਨ ਉਹ ਇਕ ਅਨਾਮ ਯੋਗੀ ਤੋਂ ਪ੍ਰਭਾਵਿਤ ਹੋ ਕੇ ਫੈਸਲੇ ਲੈਂਦੀ ਸੀ। ਚਿੱਤਰਾ ਯੋਗੀ ਨੂੰ ਸ਼੍ਰੋਮਣੀ ਕਹਿੰਦੀ ਸੀ, ਜੋ ਉਨ੍ਹਾਂ ਮੁਤਾਬਕ ਇਕ ਅਧਿਆਤਮਕ ਸ਼ਕਤੀ ਹੈ ਅਤੇ ਪਿਛਲੇ 20 ਸਾਲਾਂ ਤੋਂ ਨਿੱਜੀ ਅਤੇ ਵਪਾਰਕ ਮਾਮਲਿਆਂ ‘ਤੇ ਉਨ੍ਹਾਂ ਦਾ ਮਾਰਗਦਰਸ਼ਨ ਕਰ ਰਹੇ ਹਨ। ਚਿੱਤਰਾ ਮੁਤਾਬਕ, ਯੋਗੀ ਆਪਣੀ ਇੱਛਾ ਅਨੁਸਾਰ ਕਿਤੋਂ ਵੀ ਪ੍ਰਗਟ ਹੋ ਸਕਦੇ ਸਨ।

Leave a Reply

Your email address will not be published. Required fields are marked *