ਸਾਬਕਾ ਖਾੜਕੂ ਨਿਸ਼ਾਨ ਸਿੰਘ ਕਲਾਨੌਰ ਦਾ ਵੱਡਾ ਦਾਅਵਾ: ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਅੰਮ੍ਰਿਤਸਰ ਜੇਲ੍ਹ ‘ਚ ਐਸ.ਐਸ.ਪੀ. ਅਜੀਤ ਸੰਧੂ ‘ਤੇ ਕੀਤਾ ਸੀ ਹਮਲਾ

ਅੰਮ੍ਰਿਤਸਰ : ਪੰਜਾਬ ਵਿੱਚ ਖਾੜਕੂ ਲਹਿਰ ਦੇ ਦੌਰ ਨਾਲ ਜੁੜੇ ਰਹੇ ਭਾਈ ਨਿਸ਼ਾਨ ਸਿੰਘ ਕਲਾਨੌਰ ਵੱਲੋਂ ਕੀਤੇ ਗਏ ਕਈ ਸਨਸਨੀਖੇਜ਼ ਖੁਲਾਸਿਆਂ ਨੇ ਇੱਕ ਵਾਰ ਫਿਰ…

ਪੰਜਾਬ ਵਿੱਚ ਖਾੜਕੂ ਲਹਿਰ ਦੇ ਦੌਰ ਨਾਲ ਜੁੜੇ ਰਹੇ ਭਾਈ ਨਿਸ਼ਾਨ ਸਿੰਘ ਕਲਾਨੌਰ ਵੱਲੋਂ ਕੀਤੇ ਗਏ ਕਈ ਸਨਸਨੀਖੇਜ਼ ਖੁਲਾਸਿਆਂ ਨੇ ਇੱਕ ਵਾਰ ਫਿਰ ਉਸ ਦੌਰ ਦੀਆਂ ਯਾਦਾਂ

ਅੰਮ੍ਰਿਤਸਰ : ਪੰਜਾਬ ਵਿੱਚ ਖਾੜਕੂ ਲਹਿਰ ਦੇ ਦੌਰ ਨਾਲ ਜੁੜੇ ਰਹੇ ਭਾਈ ਨਿਸ਼ਾਨ ਸਿੰਘ ਕਲਾਨੌਰ ਵੱਲੋਂ ਕੀਤੇ ਗਏ ਕਈ ਸਨਸਨੀਖੇਜ਼ ਖੁਲਾਸਿਆਂ ਨੇ ਇੱਕ ਵਾਰ ਫਿਰ ਉਸ ਦੌਰ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਨਿਸ਼ਾਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਾਲ 1996 ਵਿੱਚ ਉਨ੍ਹਾਂ ਨੇ ਅੰਮ੍ਰਿਤਸਰ ਜੇਲ੍ਹ ਦੇ ਅੰਦਰ, ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਲਈ ਬਦਨਾਮ ਤਤਕਾਲੀ ਐਸ.ਐਸ.ਪੀ. ਅਜੀਤ ਸਿੰਘ ਸੰਧੂ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ਤਹਿਤ ਜੇਲ੍ਹ ਦੇ ਅੰਦਰ ਹੀ ਐਸ.ਐਸ.ਪੀ. ਸੰਧੂ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ।

ਭਾਈ ਨਿਸ਼ਾਨ ਸਿੰਘ ਕਲਾਨੌਰ ਮੁਤਾਬਕ ਉਨ੍ਹਾਂ ਨੇ ਇਹ ਕਦਮ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੇ ਵਿਰੋਧ ਅਤੇ ਰੋਸ ਵਜੋਂ ਚੁੱਕਿਆ ਸੀ। ਜੇਲ੍ਹ ਅੰਦਰ ਬੇਹੱਦ ਸੁਰੱਖਿਆ ਦੇ ਬਾਵਜੂਦ ਇੱਕ ਉੱਚ ਪੁਲਿਸ ਅਧਿਕਾਰੀ ‘ਤੇ ਹਮਲਾ ਹੋਣ ਕਾਰਨ ਉਸ ਵੇਲੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ। ਇਸ ਹਮਲੇ ਤੋਂ ਤੁਰੰਤ ਬਾਅਦ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਨਿਸ਼ਾਨ ਸਿੰਘ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਜਲੰਧਰ ਦੀ ਕੇਂਦਰੀ ਜੇਲ੍ਹ (ਸੈਂਟਰਲ ਜੇਲ੍ਹ) ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਆਪਣੇ ਅਤੀਤ ਦੇ ਪੰਨੇ ਫਰੋਲਦਿਆਂ ਨਿਸ਼ਾਨ ਸਿੰਘ ਨੇ ਦੱਸਿਆ ਕਿ ਸਾਲ 1987 ਵਿੱਚ ਪੁਲਿਸ ਨੇ ਉਨ੍ਹਾਂ ਨੂੰ ਇੱਕ ਝੂਠੇ ਮੁਕਾਬਲੇ ਦਾ ਸ਼ਿਕਾਰ ਬਣਾਇਆ ਸੀ। ਉਸ ਵੇਲੇ ਪੁਲਿਸ ਵੱਲੋਂ ਚਲਾਈ ਗਈ ਗੋਲੀ ਉਨ੍ਹਾਂ ਦੇ ਸਿਰ ਅਤੇ ਲੱਤ ਵਿੱਚ ਲੱਗੀ ਸੀ। ਇਸੇ ਕਥਿਤ ਮੁਕਾਬਲੇ ਦੌਰਾਨ 7 ਹੋਰ ਨੌਜਵਾਨਾਂ ਨੂੰ ਵੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਪਰ ਨਿਸ਼ਾਨ ਸਿੰਘ ਕਿਸੇ ਤਰ੍ਹਾਂ ਜ਼ਖਮੀ ਹਾਲਤ ਵਿੱਚ ਉੱਥੋਂ ਫ਼ਰਾਰ ਹੋਣ ਅਤੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ।

ਮੌਤ ਦੇ ਮੂੰਹ ‘ਚੋਂ ਨਿਕਲਣ ਤੋਂ ਬਾਅਦ, ਸਾਲ 1988 ਵਿੱਚ ਪੁਲਿਸ ਨੇ ਨਿਸ਼ਾਨ ਸਿੰਘ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਜੇਲ੍ਹ ਭੇਜ ਦਿੱਤਾ ਗਿਆ। ਵੱਖ-ਵੱਖ ਮਾਮਲਿਆਂ ਵਿੱਚ ਲੰਬੀ ਕਾਨੂੰਨੀ ਲੜਾਈ ਅਤੇ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਜ਼ਿੰਦਗੀ ਦੇ ਕੀਮਤੀ ਸਾਲ ਬਿਤਾਉਣ ਤੋਂ ਬਾਅਦ, ਉਹ ਤਕਰੀਬਨ 20 ਸਾਲ ਦੀ ਸਜ਼ਾ ਕੱਟ ਕੇ ਸਾਲ 2003 ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਬਾਹਰ ਆਏ ਸਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਗੁਰਦੁਆਰਾ ਬਾਬਾ ਸ਼੍ਰੀ ਚੰਦ ਵਿਖੇ ਮਾਤਾ ਜਗਦੀਸ਼ ਕੌਰ ਦੀ ਯਾਦ ‘ਚ ਲਗਾਇਆ ਮੁਫ਼ਤ ਮੈਡੀਕਲ ਕੈਂਪ, ਵਿਧਾਇਕ ਪਰਾਸ਼ਰ ਨੇ ਕੀਤੀ ਸ਼ਲਾਘਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *