ਸਾਬਕਾ ਕ੍ਰਿਕਟਰ ਸੁਨੀਲ ਗਵਾਸਕਰ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਬੁੱਧਵਾਰ ਨੂੰ ਭਾਰਤ ਦੇ ਸਾਬਕਾ ਕ੍ਰਿਕਟਰ ਸੁਨੀਲ ਗਵਾਸਕਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਗਾਵਸਕਰ ਨੇ ਮੱਥਾ ਟੇਕਣ ਉਪਰੰਤ ਕੀਰਤਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਬੁੱਧਵਾਰ ਨੂੰ ਭਾਰਤ ਦੇ ਸਾਬਕਾ ਕ੍ਰਿਕਟਰ ਸੁਨੀਲ ਗਵਾਸਕਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਗਾਵਸਕਰ ਨੇ ਮੱਥਾ ਟੇਕਣ ਉਪਰੰਤ ਕੀਰਤਨ ਸਰਵਨ ਕੀਤਾ ਅਤੇ ਸਰੱਬਤ ਦੇ ਭਲੇ ਦੀ ਅਰਦਾਸ ਕੀਤੀ।

ਦਰਅਸਲ ਸੁਨੀਲ ਗਵਾਸਕਰ ਨੇ ਧਰਮਸਾਲਾ ਟਚ ਆਯੋਜਿਤ ਕ੍ਰਿਕਟ ਮੈਚ ਵਿਚ ਹਿੱਸਾ ਲੈਣ ਲਈ ਜਾਣਾ ਸੀ ਪਰ ਫਲਾਇਟ ਦੇ ਡਾਈਵਰਟ ਹੋਣ ਕਰਕੇ ਉਹ ਅੰਮ੍ਰਿਤਸਰ ਉੱਤਰ ਗਏ ਅਤੇ ਹਰਿਮੰਦਰ ਸਾਹਿਬ ਵਿਖੇ ਨਤਮਸਕ ਹੋਣ ਲਈ ਆ ਗਏ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਉਨ੍ਹਾਂ ਨੂੰ ਸਕੂਨ ਮਿਲਿਆ ਹੈ। ਸੁਨੀਲ ਗਵਾਸਕਰ ਨੇ ਦੱਸਿਆ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਫੈਲੀ ਮਹਾਮਾਰੀ ਤੋਂ ਪਰੇਸ਼ਾਨ ਹੈ ਜਿਸ ਦੇ ਲਈ ਉਨ੍ਹਾਂ ਨੇ ਅਰਦਾਸ ਕੀਤਾ ਹੈ ਕਿ ਇਸ ਬੀਮਾਰੀ ਦਾ ਕੋਈ ਹੱਲ ਨਿਕਲੇ। ਗਾਵਸਕਰ ਅਨੁਸਰਾ ਕੋਰੋਨਾ ਵਾਇਰਸ ਦਾ ਅਸਰ ਭਵਿੱਖ ਵਿਚ ਖੇਡੇ ਜਾਣ ਕ੍ਰਿਕਟ ਮੈਚਾਂ ਅਤੇ ਆਈਪੀਐਲ ਉੱਤੇ ਵੀ ਪੈ ਸਕਦਾ ਹੈ।

ਦੱਸ ਦਈਏ ਕਿ ਸੁਨੀਲ ਗਾਵਸਕਰ ਭਾਰਤ ਦੇ ਇਕ ਵੱਡੇ ਕ੍ਰਿਕਟਰ ਰਹੇ ਹਨ। ਸਾਲ 1974 ਵਿਚ ਉਨ੍ਹਾਂ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਵਨ-ਡੇ ਮੈਚ ਇੰਗਲੈਂਡ ਵਿਰੁੱਧ ਖੇਡਿਆ ਸੀ ਅਤੇ 5 ਨਵੰਬਰ 1987 ਨੂੰ ਆਪਣਾ ਆਖਰੀ ਮੈਚ ਵੀ ਇੰਗਲੈਂਡ ਖਿਲਾਫ ਹੀ ਖੇਡਿਆ। ਜਦਕਿ ਟੈਸਟ ਮੈਚ ਵਿੱਚ ਡੈਬਯੂ ਉਨ੍ਹਾਂ ਨੇ 1971 ਵਿਚ ਵੈਸਟ ਇੰਡੀਜ ਵਿਰੁੱਧ ਪਹਿਲਾ ਮੈਚ ਕੇ ਕੀਤਾ ਸੀ।  ਗਾਵਸਕਰ ਨੇ 108 ਵਨ-ਡੇ ਮੈਚਾਂ ਵਿਚ 3092 ਦੋੜਾਂ ਬਣਾਈਆਂ ਹਨ ਜਦਕਿ 125 ਟੈਸਟ ਮੈਚਾਂ ਵਿਚ ਉਨ੍ਹਾਂ ਨੇ 10,122 ਰਨ ਬਣਾਏ ਹਨ ਜਿਨ੍ਹਾਂ ਵਿਚ 34 ਸੈਂਕੜੇ ਅਤੇ 50 ਅਰਧ ਸੈਂਕੜੇ ਸ਼ਾਮਲ ਹਨ।

Leave a Reply

Your email address will not be published. Required fields are marked *