Non motorised transport day ਦੀ ਪਾਲਣਾ ਕਰਦੇ ਹੋਏ ਪਟਿਆਲਾ ਦੇ ਡੀ ਸੀ ਪੈਦਲ ਹੀ ਪੁੱਜ ਗਏ ਦਫ਼ਤਰ

ਪਟਿਆਲਾ: ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (Deputy Commissioner Sakshi Sahni) ਆਪਣੇ ਸੁਰੱਖਿਆ ਮੁਲਾਜਮਾਂ ਦੇ ਨਾਲ ਪੈਦਲ ਹੀ ਦਫ਼ਤਰ ਪੁੱਜ ਗਏ। ਅਸਲ ‘ਚ ਡਿਪਟੀ ਕਮਿਸ਼ਨਰ…

ਪਟਿਆਲਾ: ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (Deputy Commissioner Sakshi Sahni) ਆਪਣੇ ਸੁਰੱਖਿਆ ਮੁਲਾਜਮਾਂ ਦੇ ਨਾਲ ਪੈਦਲ ਹੀ ਦਫ਼ਤਰ ਪੁੱਜ ਗਏ। ਅਸਲ ‘ਚ ਡਿਪਟੀ ਕਮਿਸ਼ਨਰ ਨੇ ਬੀਤੇ ਦਿਨ ਜਿਲ੍ਹੇ ਦੇ ਅਧਿਕਾਰੀਆਂ ਨੂੰ ਨੋਨ motorised transport day ਤਹਿਤ ਆਪਣੇ ਵਾਹਨਾਂ ਦੀ ਵਰਤੋਂ ਨਾ ਕਰਕੇ ਪਬਲਿਕ ਟਰਾਂਸਪੋਰਟ ਜਾਂ ਫਿਰ ਸਾਇਕਲ ਆਦਿ ਦੀ ਵਰਤੋਂ ਕਰਨ ਦੇ ਹੁਕਮ ਦਿੱਤੇ ਸਨ।

80 ਤੋਂ ਵੱਧ ਅਧਿਕਾਰੀਆਂ ਨੂੰ ਪੱਤਰ ਜਾਰੀ

ਇਸ ਬਾਰੇ ਐਸ ਐਸ ਪੀ ਸਮੇਤ ਜਿਲ੍ਹੇ ਦੇ 80 ਤੋਂ ਵੱਧ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਸੀ। ਜਿਸਦੀ ਪਾਲਣਾ ਕਰਦਿਆਂ ਖੁਦ ਡਿਪਟੀ ਕਮਿਸ਼ਨਰ ਲੀਲਾ ਭਵਨ ਕੋਲ ਸਥਿਤ ਆਪਣੀ ਸਰਕਾਰੀ ਰਿਹਾਇਸ਼ (Official residence) ਤੋ ਤਿੰਨ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਪੈਦਲ ਦਫ਼ਤਰ ਲਈ ਨਿਕਲੇ। ਡੀਸੀ ਨੂੰ ਪੈਦਲ ਜਾਂਦਿਆ ਦੇਖ ਸ਼ਹਿਰ ਵਾਸੀ ਵੀ ਹੈਰਾਨ ਹੋਏ ਤੇ ਉਨ੍ਹਾਂ ਦੇ ਇਸ ਫੈਸਲੇ ਦੀ ਸ਼ਲਾਘਾ ਵੀ ਕੀਤੀ। ਡੀ ਸੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਫਤੇ ‘ਚ ਇਕ ਦਿਨ ਬਿਨਾਂ ਨਿੱਜੀ ਵਾਹਨ ਤੋਂ ਬਿਤਾਉਣਾ ਚਾਹੀਦਾ ਹੈ, ਇਸ ਨਾਲ ਜਿੱਥੇ ਪੈਟਰੋਲ ਦੀ ਬਚਤ ਹੁੰਦੀ ਹੈ, ਸਗੋਂ ਪ੍ਰਦੂਸ਼ਣ ਵੀ ਘੱਟ ਹੁੰਦਾ ਹੈ। 

ਵਾਤਾਵਰਨ ਸੁਰੱਖਿਆ ਦਾ ਸੁਨੇਹਾ
ਡੀਸੀ ਸਾਕਸ਼ੀ ਸਾਹਨੀ ਨੇ ਅੱਜ ਪੈਦਲ ਚੱਲਦਿਆਂ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ। ਇਸ ਰਾਹੀਂ ਆਮ ਲੋਕਾਂ ਨੂੰ ਵਾਹਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਦਾ ਸੁਨੇਹਾ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਾਤਾਵਰਨ ਨਾਲ ਲਗਾਤਾਰ ਹੋ ਰਹੀ ਛੇੜਛਾੜ ਕਾਰਨ ਜਲਵਾਯੂ ਪਰਿਵਰਤਨ ਸਮੇਤ ਹੋਰ ਕੁਦਰਤੀ ਆਫ਼ਤਾਂ ਵਿੱਚ ਵਾਧਾ ਹੋ ਰਿਹਾ ਹੈ।

ਵਿਦਿਆਰਥਣ ਨੂੰ ਇੱਕ ਦਿਨ ਲਈ ਡੀ.ਸੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡੀਸੀ ਪਟਿਆਲਾ ਸਾਕਸ਼ੀ ਸਾਹਨੀ ਨੇ ਪਟਿਆਲਾ ਸਕੂਲ ਦੀ ਇੱਕ ਵਿਦਿਆਰਥਣ ਨੂੰ ਇੱਕ ਦਿਨ ਲਈ ਡੀਸੀ ਬਣਾ ਕੇ ਆਪਣੀ ਕੁਰਸੀ ’ਤੇ ਬਿਠਾਇਆ ਸੀ। ਇਸ ਤੋਂ ਇਲਾਵਾ ਵਿਦਿਆਰਥੀ ਨੂੰ ਸਰਕਾਰੀ ਕੰਮਾਂ ਅਤੇ ਰਿਕਾਰਡ ਰੂਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਸ ਦੌਰਾਨ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਇੱਕ ਦਿਨ ਲਈ ਡੀਸੀ ਬਣੇ ਵਿਦਿਆਰਥੀ ਨਾਲ ਮੁਲਾਕਾਤ ਵੀ ਕੀਤੀ ਸੀ।

Leave a Reply

Your email address will not be published. Required fields are marked *