sex life: ਹਰ ਵਿਅਕਤੀ ਦੀ ਹਮੇਸ਼ਾ ਜਵਾਨ ਰਹਿਣ ਦੀ ਇੱਛਾ ਹੁੰਦੀ ਹੈ ਪਰ ਜਿਵੇਂ-ਜਿਵੇਂ ਉਮਰ ਵੱਧਦੀ ਜਾਂਦੀ ਹੈ ਤਾਂ ਸੈਕਸ ਲਾਈਫ ਉੱਤੇ ਵੀ ਅਸਰ ਪੈਂਦਾ ਹੈ। ਉਮਰ ਵੱਧਣ ਨਾਲ ਸੈਕਸ ਵਿੱਚ ਰੁਚੀ ਘਟਣ ਲੱਗ ਜਾਂਦੀ ਹੈ। ਹੁਣ ਜੇਕਰ ਤੁਸੀਂ ਆਪਣੇ ਪਾਰਟਨਰ ਨਾਲ ਬਿਸਤਰ ‘ਤੇ ਪਹਿਲਾਂ ਵਾਂਗ ਖੁਸ਼ ਨਹੀਂ ਹੋ ਤਾਂ ਇਸ ਦੇ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਘਰ ਤੋਂ ਬਾਹਰ ਦੀਆਂ ਜ਼ਿੰਮੇਵਾਰੀਆਂ, ਵਧਦਾ ਸੰਚਾਰ ਗੈਪ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਇਸ ਲਈ ਜ਼ਿੰਮੇਵਾਰ ਹੋ ਸਕਦੇ ਹਨ। ਪਰ ਨਿਰਾਸ਼ ਨਾ ਹੋਵੋ, ਕਿਉਂਕਿ ਸਮੱਸਿਆਵਾਂ ਵਿੱਚ ਹੀ ਹੱਲ ਵੀ ਛੁਪਿਆ ਹੁੰਦਾ ਹੈ। ਤੁਹਾਨੂੰ ਕੁਝ ਟਿੱਪਸ ਦੱਸਦੇ ਹਾਂ ਜਿੰਨ੍ਹਾਂ ਨੂੰ ਅਪਣਾ ਕੇ ਤੁਸੀ ਹੈਲਥੀ ਸੈਕਸ ਲਾਈਫ ਗੁਜ਼ਾਰ ਸਕਦੇ ਹੋ।
ਲੀਬੀਡੋ ਨੂੰ ਵਧਾਉਣ ਲਈ ਕਸਰਤ
ਜੇਕਰ ਤੁਹਾਡੇ ਵਿਚੋਂ ਸੈਕਸ ਰੁਚੀ ਉਦੋਂ ਘੱਟਦੀ ਹੈ ਜਦੋਂ ਤੁਹਾਡੀ ਲੀਬੀਡੋ ਹੇਠਾਂ ਵੱਲ ਜਾਣੀ ਸ਼ੁਰੂ ਹੋ ਜਾਂਦੀ ਹੈ। ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਲੀਬੀਡੋ ਨੂੰ ਕਾਇਮ ਰੱਖਣ ਲਈ ਹਰ ਰੋਜ਼ ਕਸਰਤ ਕਰਨੀ ਲਾਜ਼ਮੀ ਹੈ। ਕਸਰਤ ਕਰਨ ਨਾਲ ਸਰੀਰ ਵਿੱਚ ਨਵਾਂ ਖੂਨ ਬਣਦਾ ਹੈ ਜਿਸ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ।
ਫਲਾਂ ਨੂੰ ਭੋਜਨ ਵਿੱਚ ਐਡ ਕਰੋ-
ਜੇਕਰ ਤੁਸੀ ਹਮੇਸ਼ਾ ਜਵਾਨ ਰਹਿਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ ਆਪਣੇ ਭੋਜਨ ਵਿੱਚ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਫਲ ਤੁਹਾਡੇ ਸਰੀਰ ਵਿੱਚ ਤਾਜ਼ਗੀ ਭਰਦੇ ਹਨ ਜਿਸ ਨਾਲ ਸਰੀਰ ਵਿੱਚ ਸੈਕਸ ਦੀ ਰੁਚੀ ਵੱਧਦੀ ਹੈ।
ਚਾਕਲੇਟ ਜ਼ਰੂਰ ਖਾਓ-
ਚਾਕਲੇਟ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਚਾਕਲੇਟ ਤੁਹਾਡੇ ਮੂਡ ਨੂੰ ਅੱਛਾ ਕਰਦੀ ਹੈ ਜਿਸ ਨਾਲ ਤੁਹਾਡੇ ਵਿੱਚ ਰੁਮਾਂਸ ਪ੍ਰਤੀ ਖਿੱਚ ਵਧੇਗੀ।
ਫੋਰਪਲੇ –
ਪਤੀ-ਪਤਨੀ ਨੂੰ ਸੈਕਸ ਕਰਨ ਤੋਂ ਪਹਿਲਾ ਫੋਰਪਲੇ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡ਼ੇ ਅੰਦਰ ਸੈਕਸ ਪ੍ਰਤੀ ਖਿੱਚ ਵਧਦੀ ਹੈ। ਫੋਰਪਲੇ ਇਕ ਜਿਹੀ ਰੁਚੀ ਹੈ ਜੋ ਤੁਹਾਨੂੰ ਸਦਾ ਜਵਾਨ ਰੱਖਦੀ ਹੈ।



