ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਭਰ ‘ਚ ਮੀਂਹ ਆਫਤ ਬਣ ਕੇ ਸਾਹਮਣੇ ਆਇਆ ਹੈ। ਦੱਸ ਦਈਏ ਕਿ ਭਾਰ ਮੀਂਹ ਦੇ ਕਾਰਨ ਸੰਗਰੂਰ ਦੇ ਕਈ ਪਿੰਡਾਂ ‘ਚ ਹੜ੍ਹ ਦਾ ਖਤਰਾ ਵੱਧ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਘੱਗਰ ਦਰਿਆ ਤੇ ਬਣਿਆ ਬੰਨ੍ਹ ਟੁੱਟ ਗਿਆ ਹੈ। ਜਿਸ ਕਾਰਨ ਘੱਗਰ ਚ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵਧ ਰਿਹਾ ਹੈ।
ਨਾਲ ਹੀ ਖੇਤਾਂ ਚ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ। ਜਿਸ ਕਾਰਨ ਮੌਕੇ ਤੇ ਪ੍ਰਸ਼ਾਸਨ ਮੌਜੂਦ ਹੈ।
ਮੂਣਕ ਦੇ ਮਕਰੋਡ ਸਾਹਿਬ ਤੇ ਫੂਲਕਾ ਪਿੰਡ ਵਿਚਾਲੇ ਦਾ ਬੰਨ੍ਹ ਟੁੱਟ ਚੁੱਕਿਆ ਹੈ। ਇਸਦੇ ਚੱਲਦੇ ਲੋਕ ਦਰਖਤ ਉਖਾੜ ਕੇ ਪਾਣੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।


