ਮੁੰਬਈ : ਨਿਰਦੇਸ਼ਕ ਗੀਤੂ ਮੋਹਨਦਾਸ ਦੀ ਆਉਣ ਵਾਲੀ ਬਹੁ-ਚਰਚਿਤ ਫਿਲਮ ‘Toxic: A Fairy Tale for Grown-ups’ ਇਨ੍ਹਾਂ ਦਿਨਾਂ ‘ਚ ਕਾਫੀ ਸੁਰਖੀਆਂ ਬਟੋਰ ਰਹੀ ਹੈ। ਸਿਨੇਮਾਘਰਾਂ ਵਿੱਚ ਫਿਲਮ ਦੇ ਵੱਡੇ ਧਮਾਕੇ ਤੋਂ ਪਹਿਲਾਂ, ਮੇਕਰਸ ਵੱਲੋਂ ਅੱਜ Toxic ਫਿਲਮ ਦਾ ਪਹਿਲਾ ਗੀਤ ‘ਤਬਾਹੀ’ ਰਿਲੀਜ਼ ਕੀਤਾ ਗਿਆ। ਇਸ ਰੋਮਾਂਟਿਕ ਗੀਤ ਵਿੱਚ ਸਾਊਥ ਸੁਪਰਸਟਾਰ ਯਸ਼ ਅਤੇ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਦੀ ਬੇਹੱਦ ਖੂਬਸੂਰਤ ਅਤੇ ਸਿਜ਼ਲਿੰਗ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਧਮਾਲ ਮਚਾ ਦਿੱਤੀ ਹੈ।
ਵਿਸ਼ਾਲ ਮਿਸ਼ਰਾ ਨੇ ਗਾਇਆ ਇਹ ਗੀਤ
ਫਿਲਮ ਦੇ ਮੇਕਰਸ ਨੇ ਗੀਤ ਨੂੰ ਵੱਡੇ ਪੱਧਰ ‘ਤੇ ਪ੍ਰਮੋਟ ਕਰਨ ਲਈ ਪੰਜਾਬੀ ਸਣੇ ਹਿੰਦੀ, ਤਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਇੱਕੋ ਵੇਲੇ ਰਿਲੀਜ਼ ਕੀਤਾ ਹੈ। ਇਸ ਖੂਬਸੂਰਤ ਗੀਤ ਨੂੰ ਮਸ਼ਹੂਰ ਗਾਇਕ ਵਿਸ਼ਾਲ ਮਿਸ਼ਰਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਜਾਇਆ ਹੈ ਅਤੇ ਇਸ ਦੇ ਬੋਲ ਰਾਜ ਸ਼ੇਖਰ ਨੇ ਲਿਖੇ ਹਨ। ਜੇਕਰ ਸੰਗੀਤ ਦੀ ਗੱਲ ਕਰੀਏ ਤਾਂ ਵਿਸ਼ਾਲ ਮਿਸ਼ਰਾ, ਬਿਟੂਪੋਨ ਬੋਰੂਆ, ਕੰਦਰਪਾ ਕਲਿਤਾ ਅਤੇ ਤ੍ਰਿਹੰਗਕੂ ਲਹਕਰ ਨੇ ਮਿਲ ਕੇ ਇਸ ਦਾ ਸ਼ਾਨਦਾਰ ਮਿਊਜ਼ਿਕ ਤਿਆਰ ਕੀਤਾ ਹੈ, ਜੋ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਇਸ ਤਰੀਕ ਨੂੰ ਸਿਨੇਮਾਘਰਾਂ ‘ਚ ਦੇਵੇਗੀ ਦਸਤਕ
ਕਈ ਵਾਰ ਰਿਲੀਜ਼ ਡੇਟ ਬਦਲਣ ਤੋਂ ਬਾਅਦ, ਹੁਣ ਫਾਈਨਲੀ ਇਹ ਫਿਲਮ 26 ਅਗਸਤ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਗੀਤੂ ਮੋਹਨਦਾਸ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਨਾ ਸਿਰਫ ਯਸ਼ ਅਤੇ ਕਿਆਰਾ ਅਡਵਾਨੀ ਦੀ ਮੁੱਖ ਜੋੜੀ ਨਜ਼ਰ ਆਵੇਗੀ, ਬਲਕਿ ਹੁਮਾ ਕੁਰੈਸ਼ੀ, ਨਯਨਤਾਰਾ, ਰੁਕਮਣੀ ਵਸੰਤ ਅਤੇ ਤਾਰਾ ਸੁਤਾਰੀਆ ਵਰਗੇ ਕਈ ਦਿੱਗਜ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



