Chandra Grahan 2023 : ਸਾਲ ਦਾ ਪਹਿਲਾ ਚੰਦਰ ਗ੍ਰਹਿਣ, ਇਨ੍ਹਾਂ ਰਾਸ਼ੀਆਂ ਨੂੰ ਰਹਿਣਾ ਪਵੇਗਾ ਸਾਵਧਾਨ

Chandra Grahan 2023 : ਚੰਦਰ ਗ੍ਰਹਿਣ ਨੂੰ ਜੋਤਿਸ਼ ਸ਼ਾਸਤਰ ਵਿਚ ਮਹੱਤਵਪੂਰਨ ਮੰਨਿਆ ਗਿਆ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਗ੍ਰਹਿਣ ਦੌਰਾਨ ਸਾਰੀਆਂ ਰਾਸ਼ੀਆਂ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ…

Chandra Grahan 2023 : ਚੰਦਰ ਗ੍ਰਹਿਣ ਨੂੰ ਜੋਤਿਸ਼ ਸ਼ਾਸਤਰ ਵਿਚ ਮਹੱਤਵਪੂਰਨ ਮੰਨਿਆ ਗਿਆ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਗ੍ਰਹਿਣ ਦੌਰਾਨ ਸਾਰੀਆਂ ਰਾਸ਼ੀਆਂ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਹੁੰਦੀਆਂ ਹਨ। ਦੂਜੇ ਪਾਸੇ ਹਿੰਦੂ ਧਰਮ ਵਿਚ ਗ੍ਰਹਿਣ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਹਿੰਦੂ ਕੈਲੰਡਰ ਅਨੁਸਾਰ, ਇਸ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਸ਼ੁੱਕਰਵਾਰ 5 ਮਈ, 2023 (Chandra Grahan 2023 Date) ਨੂੰ ਲੱਗਣ ਜਾ ਰਿਹਾ ਹੈ। ਦੱਸ ਦਈਏ ਕਿ ਇਸ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਭਾਰਤ ‘ਚ ਨਜ਼ਰ ਨਹੀਂ ਆਵੇਗਾ, ਜਿਸ ਕਾਰਨ ਸੂਤਕ ਦੀ ਮਿਆਦ ਜਾਇਜ਼ ਨਹੀਂ ਹੋਵੇਗੀ ਪਰ ਚੰਦਰ ਗ੍ਰਹਿਣ ਦਾ ਪ੍ਰਭਾਵ ਕੁਝ ਰਾਸ਼ੀਆਂ ‘ਤੇ ਜ਼ਰੂਰ ਹੋਵੇਗਾ। 

ਮੇਖ ਰਾਸ਼ੀ-

ਮੇਖ ਰਾਸ਼ੀ ਵਾਲਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਇਸ ਗ੍ਰਹਿਣ ਦਾ ਪ੍ਰਭਾਵ ਪਵੇਗਾ। ਗੈਰ-ਕਾਨੂੰਨੀ ਕੰਮਾਂ ਤੋਂ ਦੂਰ ਰਹਿਣ।

ਮੀਨ ਰਾਸ਼ੀ-

ਚੰਦਰ ਗ੍ਰਹਿਣ ਦੌਰਾਨ ਮੀਨ ਰਾਸ਼ੀ ਦੇ ਲੋਕਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਇਸ ਸਮੇਂ ਦੌਰਾਨ ਉਹ ਕੁਝ ਗਲਤ ਫੈਸਲੇ ਲੈ ਸਕਦੇ ਹਨ ਜਿਸ ਨਾਲ ਉਨ੍ਹਾਂ ਦੇ ਆਰਥਿਕ ਖੇਤਰ ‘ਤੇ ਅਸਰ ਪੈ ਸਕਦਾ ਹੈ। 

ਬ੍ਰਿਖ ਰਾਸ਼ੀ

ਬ੍ਰਿਖ ਰਾਸ਼ੀ ਦੇ ਲੋਕਾਂ ਨੂੰ ਵੀ ਚੰਦਰ ਗ੍ਰਹਿਣ ਦੌਰਾਨ ਸੁਚੇਤ ਰਹਿਣ ਦੀ ਲੋੜ ਹੈ। ਇਸ ਸਮੇਂ ਦੌਰਾਨ ਲੋਕਾਂ ਦੇ ਨਾਲ ਬਹਿਸ ਹੋ ਸਕਦੀ ਹੈ, ਨਾਲ ਹੀ ਪਰਿਵਾਰ ਵਿਚ ਅਣਬਣ ਦੀ ਸਥਿਤੀ ਪੈਦਾ ਹੋ ਸਕਦੀ ਹੈ। ਹੋਰ ਚਿੰਤਾਵਾਂ ਕਾਰਨ ਮਨ ਪਰੇਸ਼ਾਨ ਰਹਿ ਸਕਦਾ ਹੈ।

ਕਰਕ ਰਾਸ਼ੀ –

ਚੰਦਰ ਗ੍ਰਹਿਣ ਦਾ ਵੀ ਕਰਕ ਰਾਸ਼ੀ ਦੇ ਲੋਕਾਂ ‘ਤੇ ਅਸ਼ੁੱਭ ਪ੍ਰਭਾਵ ਪੈ ਸਕਦਾ ਹੈ। ਇਸ ਸਮੇਂ ਦੌਰਾਨ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਨੌਕਰੀ ਦੇ ਖੇਤਰ ਵਿੱਚ ਵੀ ਰੁਕਾਵਟਾਂ ਆ ਸਕਦੀਆਂ ਹਨ। ਗ੍ਰਹਿਣ ਸਮੇਂ ਭਗਵਾਨ ਸ਼ਿਵ ਦੀ ਪੂਜਾ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *