Firozpur : ਸਾਬਕਾ ਬੀਜੇਪੀ ਮੁਖੀ ਕਮਲ ਸ਼ਰਮਾ ਦਾ ਦਿਹਾਂਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਫਿਰੋਜਪੁਰ ਵਿਖੇ ਐਤਵਾਰ ਸਵੇਰ 7:30 ਵਜੇ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਅਤੇ ਸਾਬਕਾ ਬੀਜੇਪੀ ਮੁਖੀ ਕਮਲ ਸ਼ਰਮਾ ਦਾ ਦਿਲ ਦਾ ਦੋਰਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਫਿਰੋਜਪੁਰ ਵਿਖੇ ਐਤਵਾਰ ਸਵੇਰ 7:30 ਵਜੇ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਅਤੇ ਸਾਬਕਾ ਬੀਜੇਪੀ ਮੁਖੀ ਕਮਲ ਸ਼ਰਮਾ ਦਾ ਦਿਲ ਦਾ ਦੋਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਇਸ ਖ਼ਬਰ ਨਾਲ ਫਿਰੋਜ਼ਪੁਰ ਸ਼ਹਿਰ ਵਿਖੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੁੱਖ ਦੀ ਘੜੀ ਵਿਚ ਪਰਵਾਰਿਕ ਮੈਂਬਰਾਂ ਨੂੰ ਹੌਂਸਲਾ ਦੇਣ ਲਈ ਅਤੇ ਕਮਲ ਸ਼ਰਮਾ ਦੇ ਮ੍ਰਿਤਕ ਸ਼ਰੀਰ ਦੇ ਅੰਤਿਮ ਦਰਸ਼ਨ ਕਰਨ ਲਈ ਲੋਕਾਂ ਦਾ ਉਨ੍ਹਾਂ ਘਰ ਲਗਾਤਾਰ ਆਉਣਾ-ਜਾਉਣਾ ਲੱਗਿਆ ਹੋਇਆ ਹੈ।

ਦੱਸ ਦਈਏ ਕਮਲ ਸ਼ਰਮਾ ਗੁਰਦਾਸਪੁਰ ਲੋਕ ਸਭਾ ਚੋਣ ਦੇ ਇੰਚਾਰਜ ਵੀ ਰਹਿ ਚੁੱਕੇ ਹਨ। ਪਰਵਾਰਿਕ ਮੈਂਬਰਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਸੋਮਵਾਰ ਸਵੇਰ 11 ਵਜੇ ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਬੀਜੇਪੀ ਮੁਖੀ ਕਮਲ ਸ਼ਰਮਾ ਦੇ ਅੰਤਿਮ ਸੰਸਕਾਰ ਦੀ ਵਿਧੀ ਪੂਰੀ ਕੀਤੀ ਜਾਵੇਗੀ।

Leave a Reply

Your email address will not be published. Required fields are marked *