ਲੁਧਿਆਣਾ ਦੇ ਧਰਮਪੁਰਾ ਇਲਾਕੇ ‘ਚ ਜ਼ਮੀਨੀ ਵਿਵਾਦ ਕਾਰਨ ਹੋਈ ਫਾਇਰਿੰਗ

ਲੁਧਿਆਣਾ- ਲੁਧਿਆਣਾ ਦੇ ਧਰਮਪੁਰਾ ਇਲਾਕੇ ਵਿੱਚ ਗੋਲੀ ਚੱਲਣ ਦੀ ਖਬਰ ਮਿਲੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਾਬਕ ਫਾਇਰਿੰਗ…

ਲੁਧਿਆਣਾ- ਲੁਧਿਆਣਾ ਦੇ ਧਰਮਪੁਰਾ ਇਲਾਕੇ ਵਿੱਚ ਗੋਲੀ ਚੱਲਣ ਦੀ ਖਬਰ ਮਿਲੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਾਬਕ ਫਾਇਰਿੰਗ  ਜ਼ਮੀਨੀ ਵਿਵਾਦ ਕਾਰਨ ਇਕ ਫਾਇਨਾਂਸਰ ਦੇ ਦਫਤਰ ਉੱਤੇ ਕੀਤੀ ਗਈ ਹੈ। ਇਸ ਦੌਰਾਨ ਮੌਕੇ ਉੱਤੇ ਗੋਲੀ ਦਾ ਖੋਲ ਵੀ ਬਰਾਮਦ ਹੋਇਆ ਹੈ। 

Also Read: ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ, ਓਪੀਨੀਅਨ ਪੋਲ ਤੇ ਐਗਜ਼ਿਟ ਪੋਲ ਬਾਰੇ ਆਖੀ ਇਹ ਗੱਲ

ਮਿਲੀ ਜਾਣਕਾਰੀ ਮੁਤਾਬਕ ਕਿਸੇ ਜ਼ਮੀਨੀ ਵਿਵਾਦ ਦੇ ਸਬੰਧ ਵਿਚ ਇਕ ਧਿਰ ਫਾਇਨਾਂਸਰ ਦੇ ਦਫਤਰ ਵਿਚ ਮੌਜੂਦ ਸੀ ਤੇ ਇਸੇ ਦੌਰਾਨ ਦੂਜੀ ਧਿਰ ਨੇ ਮੌਕੇ ਉੱਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਐਡਵੋਕੇਟ ਰੁਪਿੰਦਰ ਗਿੱਲ ਨੇ ਕਿਹਾ 20-25 ਲੋਕਾਂ ਨੇ ਉਨ੍ਹਾਂ ਦੀ ਦੁਕਾਨ ਉੱਤੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ। ਇਸ ਦੌਰਾਨ ਫਾਇਰਿੰਗ ਵੀ ਕੀਤੀ ਗਈ। ਘਟਨਾ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਪੱਖ ਨੇ ਕਿਹਾ ਕਿ ਜ਼ਮੀਨੀ ਵਿਵਾਦ ਦਾ ਮਾਮਲਾ ਅਦਾਲਤ ਦੇ ਧਿਆਨ ਹੇਠ ਹੈ। ਉਨ੍ਹਾਂ ਪੁਲਿਸ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

Also Read: ਮੌੜ ਮੰਡੀ ਬੰਬ ਧਮਾਕੇ ਨੂੰ ਬੀਤੇ ਪੰਜ ਸਾਲ, ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਇਹ ਹੁਕਮ

Leave a Reply

Your email address will not be published. Required fields are marked *