ਡਾਲੀਅਨ: ਚੀਨ ਦੇ ਸ਼ਹਿਰ ਡਾਲੀਅਨ ਵਿਚ ਇਕ ਭੂਮੀਗਤ ਬਾਜ਼ਾਰ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਕਾਰਨ 9 ਲੋਕਾਂ ਦੀ ਝੁਲਸ ਜਾਣ ਕਾਰਨ ਮੌਤ ਹੋ ਗਈ, ਜਿਸ ਵਿਚ ਇਕ ਫਾਇਰਫਾਈਟਰ ਵੀ ਸ਼ਾਮਲ ਹੈ। ਸਥਾਨਕ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ।
Also Read: WWE ਸਟਾਰ Roman Reigns ਨੂੰ ਹੋਇਆ ਕੋਰੋਨਾ
ਅਧਿਕਾਰੀਆਂ ਮੁਤਾਬਕ ਇਹ ਘਟਨਾ ਕੱਲ੍ਹ ਸਵੇਰੇ ਵਾਪਰੀ ਅਤੇ ਦੁਪਹਿਰ 1 ਵਜੇ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ। ਅੱਗ ਵਿੱਚ ਮਰਨ ਵਾਲੇ ਨੌਂ ਲੋਕਾਂ ਵਿੱਚੋਂ ਇੱਕ ਫਾਇਰ ਫਾਈਟਰ ਸੀ। ਇਸ ਹਾਦਸੇ ‘ਚ ਬਾਕੀ 5 ਲੋਕ ਮਾਮੂਲੀ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਹਤ ਕੇਂਦਰ ਭੇਜਿਆ ਗਿਆ ਹੈ। ਜਿਨ੍ਹਾਂ ਵਿੱਚੋਂ ਇੱਕ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ ਬਾਕੀ ਚਾਰ ਅਜੇ ਵੀ ਹਸਪਤਾਲ ਵਿੱਚ ਹਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਅਜੇ ਜਾਰੀ ਹੈ।



