ਪੰਜਾਬ ‘ਚ ਗੱਡੀਆਂ ਕਾਰਾਂ ਨੂੰ ਧੋਣ ਵਾਲਿਆਂ ਦੀ ਹੁਣ ਖੈਰ ਨਹੀਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਚ ਕੁਝ ਇਲਾਕੇ ਇਸ ਤਰ੍ਹਾਂ ਦੇ ਵੀ ਹਨ ਜਿੱਥੇ ਇਸ ਤਪਦੀ ਗਰਮੀ ਚ ਸਾਫ ਪੀਣ ਲਈ ਪਾਣੀ ਨਹੀਂ ਮਿਲ ਰਿਹਾ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਚ ਕੁਝ ਇਲਾਕੇ ਇਸ ਤਰ੍ਹਾਂ ਦੇ ਵੀ ਹਨ ਜਿੱਥੇ ਇਸ ਤਪਦੀ ਗਰਮੀ ਚ ਸਾਫ ਪੀਣ ਲਈ ਪਾਣੀ ਨਹੀਂ ਮਿਲ ਰਿਹਾ ਹੈ। ਪਰ ਜਿੱਥੇ ਪਾਣੀ ਦੀ ਭਰਪੂਰ ਸੁਵਿਧਾ ਹੈ ਉੱਥੇ ਇਸ ਪਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

water

ਜਿਸ ਕਾਰਨ ਇਸ ਸੰਬੰਧੀ ਸਰਕਾਰ ਸਖਤ ਹੋ ਗਈ ਹੈ। ਇਸੇ ਤਰ੍ਹਾਂ ਹੀ ਪਾਣੀ  ਦੀ ਦੁਰਵਰਤੋਂ ਨੂੰ ਲੈਕੇ ਪੰਜਾਬ ਸਰਕਾਰ ਵੀ ਕਾਫੀ ਸਖਤ ਹੋ ਗਈ ਹੈ।

ਦਸ ਦਈਏ ਕਿ ਪੰਜਾਬ ਸਰਕਾਰ ਨੇ ਪਾਣੀ ਦੁਰਵਰਤੋਂ ਦੀ ਰੋਕਣ ਲਈ ਸਖਤ ਨਿਰਦੇਸ਼ ਜਾਰੀ ਕੀਤੇ ਹਨ।

waste water  waste water  ਉਹਨਾਂ ਨੇ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਸ਼ਹਿਰਾਂ ਚ ਸਿੱਧੇ ਪਾਈਪ ਲਾ ਕੇ ਗੱਡੀਆਂ ਧੋਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹਨਾਂ ਤੋਂ ਇਲਾਵਾ ਫਰਸ਼ ਧੋਣ ਵਾਲਿਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਦੁਆਰਾ ਜਾਰੀ ਨਿਰਦੇਸ਼ਾਂ ਅਨੁਸਾਰ ਪਹਿਲੀ ਵਾਰ ਨਿਯਮਾਂ ਦੀ ਉਲੰਘਣਾ ਕਰਨ ਤੇ 1000 ਰੁਪਏ ਜੁਰਮਾਨਾ ਤੇ ਦੂਜੀ ਪਾਰ ਉਲੰਘਣਾ ਕਰਨ ਤੇ 2 ਹਜ਼ਾਰ ਰੁਪਏ ਦਾ ਜੁਰਮਾਨਾ ਲਗੇਗਾ।

notice

ਜਦਕਿ ਤੀਜੀ ਵਾਰ ਫਿਰ ਤੋਂ ਉਲੰਘਣਾ ਕਰਨ ਤੇ ਪਾਣੀ ਦਾ ਹੀ ਕੁਨੈਕਸ਼ਨ ਨੂੰ ਕੱਟ ਲਿਆ ਜਾਵੇਗਾ। ਕੱਟੇ ਹੋਏ ਪਾਣੀ ਦੇ ਕੁਨੈਕਸ਼ਨ ਨੂੰ ਦੁਬਾਰਾ 5 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲ ਕਰਕੇ ਹੀ ਕੁਨੈਕਸ਼ਨ ਲਾਇਆ ਜਾਵੇਗਾ। ਇਸ ਤੋਂ ਇਲਾਵਾ ਜਾਰੀ ਨਿਰਦੇਸ਼ ‘ਚ ਕਿਹਾ ਹੈ ਕਿ ਬੂਟਿਆਂ ਤੇ ਬਗੀਚਿਆਂ ਨੂੰ ਪਾਣੀ ਸਿਰਫ ਸ਼ਾਮ 5 ਵਜੇ ਤੋਂ ਬਾਅਦ ਹੀ ਲਾਇਆ ਜਾ ਸਕੇਗਾ। ਪੰਜਾਬ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਇਸਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *