ਜਾਣੋ ਕਿਉਂ ਮਾਰਿਆ ਅਮਰੀਕਾ ਨੇ ਕਾਸਿਮ ਸੋਲਿਮਾਨੀ……..

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਦੇਸ਼ੀ ਧਰਤੀ ਤੇ ਇਰਾਨੀ ਆਪਰੇਸ਼ਨਾਂ ਨੂੰ ਅੰਜਾਮ ਦੇਣ ਵਾਲੇ ਇਨਕਲਾਬੀ ਗਾਰਡ ਦਾ ਮੁਖੀ ਕਾਸਿਮ ਸੋਲਿਮਾਨੀ ਇੱਕ ਅਮਰੀਕੀ ਹਮਲੇ ਵਿੱਚ ਮਾਰਿਆ ਗਿਆ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਦੇਸ਼ੀ ਧਰਤੀ ਤੇ ਇਰਾਨੀ ਆਪਰੇਸ਼ਨਾਂ ਨੂੰ ਅੰਜਾਮ ਦੇਣ ਵਾਲੇ ਇਨਕਲਾਬੀ ਗਾਰਡ ਦਾ ਮੁਖੀ ਕਾਸਿਮ ਸੋਲਿਮਾਨੀ ਇੱਕ ਅਮਰੀਕੀ ਹਮਲੇ ਵਿੱਚ ਮਾਰਿਆ ਗਿਆ। ਇਸ ਹਮਲੇ ਦੀ ਪੁਸ਼ਟੀ ਖੁਦ ਅਮਰੀਕੀ ਰੱਖਿਆ ਵਿਭਾਗ ਨੇ ਕੀਤੀ ਹੈ। ਅਮਰੀਕੀ ਰੱਖਿਆ ਵਿਭਾਗ ਅਨੁਸਾਰ ਬਗਦਾਦ ਇੰਟਰਨੈਸ਼ਨਲ ਏਅਰਪੋਰਟ ‘ਤੇ ਇੱਕ ਹਮਲੇ ਵਿੱਚ ਕਾਸਿਮ ਸੋਲਿਮਾਨੀ ਮਾਰਿਆ ਗਿਆ। ਦੱਸ ਦਈਏ ਕਿ ਇਸ ਹਮਲੇ ਵਿੱਚ ਹੋਰ ਵੀ 8 ਲੋਕ ਮਾਰੇ ਗਏ ਹਨ ।

ਕੌਣ ਸੀ ਕਾਸਿਮ ਸੋਲਿਮਾਨੀ ?

ਕਾਸਿਮ ਸੋਲਿਮਾਨੀ ਇਸਲਾਮੀ ਇਨਕਲਾਬੀ ਗਾਰਡ ਕੋਰ (ਆਈਆਰਜੀਸੀ) ਵਿੱਚ ਇੱਕ ਈਰਾਨੀ ਮੇਜਰ ਜਨਰਲ ਸੀ ਅਤੇ ਕੁਡਜ਼ ਫੋਰਸ ਦਾ ਕਮਾਂਡਰ ਸੀ। ਇਹ ਫੋਰਸ ਮੁੱਖ ਤੌਰ ਤੇ ਵਿਦੇਸ਼ਾਂ ਵਿੱਚ ਗੁਪਤ ਆਪਰੇਸ਼ਨ ਨੂੰ ਅੰਜਾਮ ਦਿੰਦੀ ਸੀ।

 

ਕਿਉ ਮਾਰਿਆ ਅਮਰੀਕਾ ਨੇ ?

ਪਿਛਲੇ ਦਿਨਾਂ ਦੌਰਾਨ ਬਗਦਾਦ ਵਿੱਚ ਸਥਿਤ ਅਮਰੀਕੀ ਦੂਤਘਰ ਦੇ ਬਾਹਰ ਪ੍ਰਦਰਸ਼ਨਕਾਰੀਆਂ ਅਤੇ ਅਮਰੀਕੀ ਸੈਨਿਕਾਂ ਵਿੱਚਕਾਰ ਝੜਪ ਹੋ ਗਈ ਸੀ, ਜਿਸ ਤੋ ਬਾਅਦ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਸੀ। ਅਮਰੀਕੀ ਦੂਤਘਰ ਨੇ ਇਰਾਨ ਉੱਪਰ ਇਸ ਪ੍ਰਦਰਸ਼ਨ ਦੇ ਇਲਜਾਮ ਲਗਾਏ ਸਨ।  ਸੂਤਰਾਂ ਦੀ ਵੀ ਮੰਨੀ ਜਾਏ ਤਾਂ ਇਹੀ ਇੱਕ ਵੱਡੀ ਵਜ੍ਹਾ ਰਹੀ ਸੀ ਇਸ ਹਮਲੇ ਦੀ ।

ਕਿਉ ਸੀ ਅਹਿਮ…..

ਕਾਸਿਮ ਸੋਲਿਮਾਨੀ ਨੂੰ ਇਰਾਨ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਖੇਤਾਨੀ ਦੇ ਕਰੀਬ ਮੰਨਿਆ ਜਾਂਦਾ ਸੀ। ਸਮੇਂ-ਸਮੇਂ ਤੇ ਅਪਰਾਧਾਂ ਵਿੱਰੁਧ ਲੜਨ ਵਾਲਾ ਸੋਲਿਮਾਨੀ ਕਈ ਗੈਰ ਕਾਨੂੰਨੀ ਗਤੀਵਿਧੀਆਂ ਨਾਲ ਵੀ ਜੁੜਿਆ ਰਿਹਾ ਸੀ । ਸੋਲਿਮਾਨੀ ਦੇ ਮਾਰੇ ਜਾਣ ਤੋਂ ਬਾਅਦ ਖੇਤਾਨੀ ਨੇ ਇਰਾਕ ਵਿੱਚ ਤਿੰਨ ਦਿਨਾ ਦੇ ਸੋਗ ਦਾ ਵੀ ਐਲਾਨ ਕੀਤਾ ਹੈ ।

Leave a Reply

Your email address will not be published. Required fields are marked *